Monday, December 23, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 11 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਐਨ.ਸੀ.ਆਰ ਦਿੱਲੀ ਸਮੇਤ ਉਤਰ ਭਾਰਤ ਵਿੱਚ ਸ਼ਾਮ 4.00 ਵਜੇ ਲੱਗੇ ਭੂਚਾਲ ਦੇ ਝਟਕੇ।

▶ 6.8 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਸੀ ਅਫਗਾਨਿਸਤਾਨ ਦਾ ਹਿੰਦੂਕੁਸ਼ – ਪਾਕਿਸਤਾਨ ਵਿੱਚ ਦੋ ਮੌਤਾਂ, 10 ਜਖਮੀ।

▶ 25 ਅਪ੍ਰੈਲ ਤੋਂ ‘ਆਪ’ ਸ਼ੁਰੂ ਕਰੇਗਾ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਚੋਣ, 16 ਮੈਂਬਰੀ ਕਮੇਟੀ ਬਣੀ – ਸੰਜੇ ਸਿੰਘ

▶ ਗੁਰਦੁਆਰਾ ਸੀਸ ਗੰਜ਼ ਦਿੱਲੀ ਛਬੀਲ ਮਾਮਲਾ – ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਨੂੰ ਮਿਲੇ ਸੁਖਬੀਰ ਸਿੰਘ ਬਾਦਲ।

▶ ਐਮ.ਸੀ.ਡੀ ਨੇ ਗੁਰਦੁਆਰਾ ਸੀਸ ਗੰਜ਼ ਵਿਖੇ ਕੀਤੀ ਕਾਰਵਾਈ, ‘ਆਪ’ ‘ਤੇ ਦੋਸ਼ ਲਾ ਕੇ ਸਿਆਸਤ ਖੇਡ ਰਿਹਾ ਹੈ ਅਕਾਲੀ ਦਲ – ਛੋਟੇਪੁਰ।

▶ ਪੰਜਾਬ ਵਿੱਚ ਕਾਂਗਰਸ ਦੀਆਂ ਚੱਲਣਗੀਆਂ ਦੋ ਮੁਹਿਮਾਂ – ਇਕ ਕੌਫੀ ਵਿੱਦ ਕੈਪਟਨ ਤੇ ਦੂਜੀ ਲੱਸੀ ਵਿੱਦ ਜਗਮੀਤ ਬਰਾੜ।

▶ ਭੈਣੀ ਸਾਹਿਬ ਵਿਖੇ ਨਾਮਧਾਰੀ ਮਾਤਾ ਚੰਦ ਕੌਰ ਨਮਿਤ ਅੰਤਿਮ ਅਰਦਾਸ – ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ।

▶ ਸ਼ਰਾਬ, ਅਫੀਮ ਤੇ ਭੁੱਕੀ ਦੀ ਸਪਲਾਈ ਪੰਜਾਬ ‘ਚ ਨਾ ਹੋਵੇ ਬੰਦ – ਸੰਸਦ ਮੈਂਬਰ ਧਰਮਵੀਰ ਗਾਂਧੀ।

▶ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਭੈਰੋਵਾਲ ਵਿਖੇ ਬੀ.ਐਸ.ਐਫ ਜਵਾਨਾਂ ਤੇ ਪਾਕਿਸਤਾਨ ਸਮੱਗਲਰਾਂ ਦਰਮਿਆਨ ਗੋਲੀਬਾਰੀ, 2 ਸਮੱਗਲਰ ਢੇਰ, ਹੈਰੋਇਨ ਦੇ 9 ਪੈਕਟ ਬਰਾਮਦ।

▶ ਅੰਮ੍ਰਿਤਸਰ ਪੁਲਿਸ ਨੇ ਸਵਾਰੀਆਂ ਨੂੰ ਲੁੱਟਣ ਵਾਲੇ ਆਟੋ ਗਿਰੋਹ ਦਾ ਕੀਤਾ ਪਰਦਾਫਾਸ਼ – ਤਿੰਨ ਕਾਬੂ ਦੋ ਫਰਾਰ।

▶ ਐਨ.ਆਈ.ਟੀ ਵਿਦਿਆਰਥੀਆਂ ਨੂੰ ਮਿਲਣ ਜਾ ਰਹੇ ਬਾਲੀਵੁੱਡ ਕਲਾਕਾਰ ਅਨੁਪਮ ਖੇਰ ਨੂੰ ਸ੍ਰੀਨਗਰ ਏਅਰਪੋਰਟ ਤੋਂ ਵਾਪਿਸ ਦਿੱਲੀ ਭੇਜਿਆ।

▶ ਜਨਤਾ ਦਲ ਯੂਨਾਇਟਿਡ ਦੇ ਮੁੱਖੀ ਚੁਣੇ ਗਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ।

▶ ਦਿੱਲੀ ਵਿੱਚ ਹਰ ਮਹੀਨੇ 15 ਦਿਨ ਅੋਡ-ਈਵਨ ਫਾਰਮੁਲਾ ਲਾਗੂ ਕਰਨ ‘ਤੇ ਹੋਈਆਂ ਵਿਚਾਰਾਂ।

▶ ਫਰੀਦਾਬਾਦ ਵਿਖੇ ਕਾਗਜ਼ ਬਣਾਉਣ ਵਾਲੀ ਮਿਲ ‘ਚ ਲੱਗੀ ਭਿਆਨਕ ਅੱਗ – ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਊ ਕੋਸ਼ਿਸ਼ਾਂ ਹੋਈਆਂ ਅਸਫਲ।

▶ ਕੇਰਲਾ ਦੇ ਕੋਲਮ ਸਥਿਤ ਪੁਤਿੰਗਲ ਮੰਦਰ ਵਿੱਚ ਆਤਿਸ਼ਬਾਜੀ ਨਾਲ ਲੱਗੀ ਭਿਆਨਕ ਅੱਗ, 110 ਮੌਤਾਂ, 350 ਜਖਮੀ – ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ।

▶ ਕੋਲਮ ਮੰਦਰ ਹਾਦਸੇ ਬਾਰੇ ਪਾਕਿ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਪ੍ਰਗਟਾਇਆ ਅਫਸੋਸ।

▶ ਜੰਮੂ ਕਸ਼ਮੀਰ ਦੇ ਡੋਡਾ ਵਿਖੇ ਖੱਡ ‘ਚ ਡਿੱਗੀ ਬੱਸ – 6 ਦੀ ਮੋਤ, ਕਈ ਹੋਰ ਜਖਮੀ।

▶ ਪ੍ਰਧਾਨ ਮੰਤਰੀ ਮੋਦੀ ਤਰਫੋਂ ਮੁਖਤਾਰ ਅੱਬਾਸ ਨੇ ਅਜ਼ਮੇਰ ਸ਼ਰੀਫ ਚੜ੍ਹਾਈ ਚਾਦਰ – ਅਮਨ ਸ਼ਾਂਤੀ ਦੀ ਕੀਤੀ ਕਾਮਨਾ।

▶ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ – ਭਾਰਤ ਨੇ ਕਨੇਡਾ ਨੂੰ 3-1 ਨਾਲ ਹਰਾਇਆ।

▶ ਪੁੰਛ ਸੈਕਟਰ ‘ਚ ਐਲ.ਓ.ਸੀ ‘ਤੇ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ, ਭਾਰਤ ਨੇ ਵੀ ਦਿੱਤਾ ਕਰਾਰਾ ਜੁਆਬ।

▶ ਸੰਸਦ ਦੀ ਅਨੈਕਸੀ ‘ਚ ਲੱਗੀ ਅੱਗ – ਫਾਇਰ ਬ੍ਰਿਗੇਡ ਨੇ ਪਾਇਆ ਕਾਬੂ।

▶ ਬਰਤਾਨੀਆ ਦਾ ਸ਼ਾਹੀ ਜੋੜਾ ਪ੍ਰਿੰਸ ਵੀਲੀਅਮ ਤੇ ਕੈਟ ਮੁੰਬਈ ਪੁੱਜਾ – ਫਿਲਮੀ ਸਿਤਾਰਿਆਂ ਨਾਲ ਕੀਤੀ ਮੁਲਾਕਾਤ – 26/11 ਮੁੰਬਈ ਹਮਲੇ ਦੇ ਸਮਾਰਕ ‘ਤੇ ਦਿੱਤੀ ਸ਼ਰਧਾਂਜਲੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply