ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੇਲ ਹਾਦਸਿਆਂ ਦੌਰਾਨ ਲੋਕਾਂ ਦੀ ਜਿੰਦਗੀ ਨੂੰ ਬਚਾਉਣ ਦੇ ਲਈ ਰੇਲਵੇ ਦੇ ਕਰਮਚਾਰੀਆਂ ਅਤੇ ਐਨ ਡੀ ਆਰ ਐਫ਼ ਦੀ ਟੀਮ ਦੀ ਤਰਫੋਂ ਮੌਕ ਡਰਿਲ ਰੇਲਵੇ ਵਾਸਿੰਗ ਲਾਇਨ ਕੋਲ ਕੀਤੀ ਗਈ। ਇਸ ਮੌਕੇ ਹਾਦਸੇ ਮੌਕੇ ਰੇਲ ਗੱਡੀ ਦੇ ਇਕ ਯਾਤਰੀ ਡਿੱਬੇ ਨੂੰ ਪਲਟਿਆ ਦਿਖਾਇਆ ਗਿਆ ਹੈ। ਜਿਸ ਵਿਚ ਯਾਤਰੀਆਂ ਨੂੰ ਫਸਿਆ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਗਏ। ਇਸ ਮੌਕੇ ਰੇਲਵੇ ਦੇ ਸਮੂਹ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media