ਚੌਂਕ ਮਹਿਤਾ, 8 ਮਈ (ਜੋਗਿੰਦਰ ਸਿੰਘ ਮਾਣਾ)- ਬੀਤੇ ਸਮੇ ਦੌਰਾਨ ਬਾਦਲ ਸਰਕਾਰ ਵੱਲੋ 12 ਹਜਾਰ ਕਰੋੜ੍ਹ ਦੇ ਕੀਤੇ ਗਏ ਅਨਾਜ ਘੋਟਾਲੇ ਨੂੰ ਲੈ ਕੇ ਨਰਿੰਦਰ ਸਿੰਘ ਜੌਹਲ ਜੋਨ ਇੰਚਾਰਜ ਕਿਸਾਨ ਵਿੰਗ ਅਜਨਾਲਾ ਅਤੇ ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਸਰਬਵਿੰਦਰ ਸਿੰਘ ਸ਼ੱਬਾ ਦੀ ਅਗਵਾਈ ਵਿਚ ਅੱਡਾ ਨਾਥ ਦੀ ਖੂੁਹੀ ਵਿਖੇ ਸਥਿੱਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ, ਇਸ ਸਮੇ ਉਨਾ੍ਹਂ ਕਿਹਾ ਕਿ 16 ਮਈ ਨੂੰ ਬਾਦਲ ਦੀ ਕੋਠੀ ਦਾ ਘਿਰਾਓ ਵੱਡੇ ਪੱਧਰ ਤੇ ਕੀਤਾ ਜਾਵੇਗਾ, ਜਿਸ ਵਿਚ ਉਨਾ੍ਹਂ ਆਪ ਵਰਕਰਾਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ, ਇਸ ਸਮੇ ਸੁਰਜੀਤ ਸਿੰਘ ਭੋਏਵਾਲ, ਜਤਿੰਦਰ ਸਿੰਘ ਸਰਕਲ ਇੰਚਾਰਜ ਚਵਿੰਡਾ, ਜਗੀਰ ਸਿੰਘ ਚੰਨਣਕੇ, ਜਰਨੈਲ ਸਿੰਘ, ਸਿਮਰਨ ਜੀਤ ਸਿੰਘ ਸਧਪੁਰਾ, ਅੰਗਰੇਜ ਸਿੰਘ, ਗੁਰਜੀਤ ਸਿੰਘ, ਰਵਿੰਧਰ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ ਮੰਨਾ੍ਹ, ਜੋਬਨਜੀਤ ਸਿੰਘ, ਚੈਚਲ ਸਿੰਘ, ਨਿਰਮਲ ਸਿੰਘ ਤੰਨੇਲ ਆਦਿ ਆਪ ਵਲੰਟੀਅਰ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media