Wednesday, July 3, 2024

ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਪੰਜਾਬੀ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ’ ਨਾਟਕ ਦਾ ਮੰਚਿਤ

PPN0905201608
PPN0905201609ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ ਰਿਚਰਡ’ ਦੀ ਜੀਵਨੀ ਤੇ ਅਧਾਰਿਤ ਨਾਟਕ ‘ਨੋਰਾ’, ਆਇਰਿਸ਼ ਪੰਜਾਬਣ ਦੀ ਪੇਸ਼ਕਾਰੀ ਰਾਸ਼ਟਰਪਤੀ ਐਵਰਾਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਖੂਬਸੂਰਤ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। ਇਹ ਨਾਟਕ ਪੰਜਾਬੀ ਰੰਗਮੰਚ ਦੀ ਨਕੜ੍ਹਦਾਦੀ ਨੋਰਾ ਦੀ ਕਹਾਣੀ ਹੈ। ਨੋਰਾ ਰਿਚਰਡ ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਵਿੱਚ ਪੰਜਾਬ ਦੀ ਲੇਡੀ ਗਰੇਗੋਰੀ ਵੱਜੋਂ ਜਾਣੀ ਗਈ। ਨੋਰਾ ਨੇ ਬਹੁਤ ਹੀ ਛੋਟੀ ਉਮਰ ਵਿੱਚ ਥੀਏਟਰ ਨੂੰ ਅਪਣਾ ਲਿਆ ਅਤੇ ਇੱਕ ਸਫ਼ਲ ਅਦਾਕਾਰਾ ਬਣ ਗਈ। ਜਿਸਨੇ ਆਪਣੇ ਜੀਵਨ ਦੇ 60 ਸਾਲ ਪੰਜਾਬੀ ਰੰਗਮੰਚ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫ਼ੂਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਨੋਰਾ ਆਪਣੇ ਪਤੀ ਨਾਲ 1911 ਵਿੱਚ ਲਾਹੌਰ ਵਿਚ ਅਧਿਆਪਕ ਨਿਯੁਕਤ ਹੋ ਕੇ ਆਈ ਅਤੇ 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ ‘ਦੁਲਹਨ’ ਦਾ ਨਿਰਦੇਸ਼ਨ ਅਤੇ ਨਿਰਮਾਤਾ ਵੱਜੋਂ ਮੰਚਣ ਕਰਵਾਇਆ। ਨੋਰਾ ਰਿਚਰਡ ਨੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਪ੍ਰਫ਼ੂਲਤ ਕਰਨ ਲਈ ਸਾਰੀ ਉਮਰ ਲਗਾ ਦਿੱਤੀ। ਉਸਦੀ ਜ਼ਿੰਦਗੀ ਵਿੱਚ ਕਈ ਉਤਰਾਅ ਚੜਾਅ ਆਏ, ਪਰ ਉਸਤੇ ਪੰਜਾਬੀ ਰੰਗਮੰਚ ਦਾ ਪੱਲਾ ਨਹੀਂ ਛੱਡਿਆ। ਨੋਰਾ ਦੇ ਸ਼ਗਿਰਦਾਂ ਵਿੱਚ ਬਲਵੰਤ ਗਾਰਗੀ, ਆਈ. ਸੀ. ਨੰਦਾ, ਡਾ. ਹਰਚਰਨ ਸਿੰਘ, ਪ੍ਰਿਥਵੀ ਰਾਜ ਕਪੂਰ ਵਿਸ਼ੇਸ਼ ਜਿਕਰਯੋਗ ਹਨ। ਨੋਰਾ ਰਿਚਰਡ ਦੀ ਸਾਰੀ ਉਮਰ ਸ਼ੰਘਰਸ਼ਮਈ ਤਰੀਕੇ ਨਾਲ ਹੀ ਗੁਜਰੀ। 1970 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸਭਿਆਚਾਰ, ਖਾਸਕਰ ਪੰਜਾਬੀ ਰੰਗਮੰਚ ਨੂੰ ਪ੍ਰਫ਼ੂਲਤ ਕਰਨ ਲਈ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਡਿਗਰੀ ਨਾਲ ਨਿਵਾਜਿਆ। ਇਸ ਨਾਟਕ ਨੂੰ ਲਿਖਿਆ ਹੈ ਡਾ. ਨਵਨਿੰਦਰਾ ਬਹਿਲ ਨੇ ਅਤੇ ਇਸ ਨਾਟਕ ਵਿੱਚ ਨੋਰਾ ਦਾ ਕਿਰਦਾਰ ਵੀ ਨਵਨਿੰਦਰਾ ਬਹਿਲ ਨੇ ਬੜੀ ਸ਼ਿਦਤ ਨਾਲ ਨਿਭਾਇਆ। ਉਹਨਾਂ ਦੇ ਨਾਲ ਪ੍ਰਸਿੱਧ ਅਦਾਕਾਰ ਡਾ: ਸਾਹਿਬ ਸਿੰਘ ਨੇ ਵੀ ਦਮਦਾਰ ਅਦਾਕਾਰੀ ਰਾਹੀਂ ਵੱਖ-ਵੱਖ ਕਿਰਦਾਰ ਨਿਭਾਏ। ਨਾਟਕ ਦਾ ਸੰਗੀਤ ਸ੍ਰੀ ਹਰਿੰਦਰ ਸੋਹਲ ਵੱਲੋਂ ਦਿੱਤਾ ਗਿਆ ਅਤੇ ਇਸ ਵਿੱਚ ਹੋਰਨਾਂ ਤੋਂ ਇਲਾਵਾਂ ਸਰਬਜੀਤ ਸਿੰਘ, ਪਵੇਲ ਸੰਧੂ ਤੇ ਰਵੀ ਸ਼ਰਮਾ ਨੇ ਵੀ ਭੂਮਿਕਾਵਾਂ ਨਿਭਾਇਆ। ਇਸ ਮੌਕੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਡਾਇਰੈਕਟਰ ਮੈਡਮ ਅੰਜਨਾ ਸੇਠ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਹ ਨਾਟਕ 8 ਮਈ ਮਦਰਜ਼ ਡੇ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਊਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਜਤਿੰਦਰ ਕੌਰ, ਹਿਰਦੇਪਾਲ ਸਿੰਘ, ਅਜਾਇਬ ਸਿੰਘ ਹੁੰਦਲ, ਵਿਜੇ ਸ਼ਰਮਾ, ਮਨਿੰਦਰਪਾਲ ਸਿੰਘ ਪਲਾਸੋਰ, ਅਰਵਿੰਦਰ ਕੌਰ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਅਰਤਿੰਦਰ ਸੰਧੂ, ਦੀਪ ਮਨਦੀਪ, ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply