ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਦੇ ਨਜਦੀਕੀ ਪਿੰਡ ਬੁਰਜ ਰਾਏ ਕੇ ਤੋਂ ਪਿੰਡ ਕੁੱਲਾ ਜਾਂਦਿਆਂ ਰਸਤੇ ਵਿੱਚ ਇੱਕ ਨੌਜਵਾਨ ਕੋਲੋਂ ਬੀਤੀ ਰਾਤ ਦੋ ਲੁਟੇਰਿਆਂ ਨੇ ਦਾਤਰ ਮਾਰ ਕੇ ਪਰਸ ਖੋਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਗੁਰਪ੍ਰਤਾਪ ਸਿੰਘ ਲਵਲੀ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਕੁੱਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਪਿੰਡ ਬੁਰਜ ਰਾਏ ਕੇ ਤੋਂ 8:3੦ ਵਜੇ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਜਦੋਂ ਉਹ ਪੱਟੀ ਸ਼ਹਿਰ ਦੇ ਨਦ੍ਹੋਰ ਚੌਂਕ ਤੋਂ ਪਿਛੇ ਸੇਂਖੋਂ ਫਾਰਮ ਨਜਦੀਕ ਪਹੰਚਿਆ ਤਾਂ ਪਿਛੋਂ ਆਏ ਦੋ ਮੋਨੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ।ਮੋਟਰਸਾਈਕਲ ਰੁਕਦਿਆਂ ਹੀ ਉਨਾਂ ਵਿਚੋਂ ਇੱਕ ਨੇ ਉਸ ਦੇ ਸੱਜੇ ਹੱਥ ‘ਤੇ ਦਾਤਰ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ।ਇਸ ਉਪਰੰਤ ਉਸਦੀ ਪਿਛਲੇ ਜੇਬ ਵਿੱਚੋਂ ਪਰਸ ਕੱਢ ਲਿਆ।ਇਸੇ ਦੌਰਾਨ ਪਿਛੋਂ ਇੱਕ ਕਾਰ ਦੀਆਂ ਲਾਈਟਾਂ ਵੱਜਣ ‘ਤੇ ਉਹ ਲੁਟੇਰੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਇਸ ਦੀ ਸੂਚਨਾ ਉਸ ਨੇ ਤੁਰੰਤ ਆਪਣੇ ਭਰਾ ਪ੍ਰਗਟ ਸਿੰਘ ਨੂੰ ਦਿੱਤੀ ਜੋ ਕੁੱਝ ਦੂਰ ਅੱਗੇ ਹੀ ਜਾ ਰਿਹਾ ਸੀ।ਜਿਸ ਨੇ ਤੁਰੰਤ ਉਸਨੂੰ ਸਿਵਲ ਹਸਪਤਾਲ ਪੱਟੀ ਵਿੱਚ ਦਾਖਿਲ ਕਰਵਾਇਆ।ਜਿਥੋਂ ਉਸਨੂੰ ਦੂਖ ਨਿਵਾਰਣ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।ਉਸ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਆਧਾਰ ਕਾਰਡ, ਯੂਨੀਅਨ ਬੈਂਕ ਦਾ ਏ.ਟੀ.ਐਮ, ਅੇਕਸਿਸ ਬੈਂਕ ਦਾ ਕਰੈਡਿਟ ਕਾਰਡ ਤੇ 35੦੦ ਰੁਪਏ ਨਕਦ ਸਨ।ਇਸ ਸਬੰਧੀ ਪੁਲੀਸ ਥਾਣਾ ਸਿਟੀ ਪੱਟੀ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media