ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ)- ਮਾਨਹਾਨੀ ਦੇ ਦੋ ਮਾਮਲਿਆਂ ਅਤੇ ਨਗਰ ਨਿਗਮ ਨਾਲ ਮਿਲਕੇ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਤਿੰਨ ਮਾਮਲਿਆਂ ਵਿੱਚ ਮਾਨਯੌਗ ਅਦਾਲਤ ਵਲੋਂ ਜੋ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਉਨਾਂ ਮਾਮਲਿਆਂ ਵਿੱਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅੱਜ ਵੱਡੀ ਰਾਹਤ ਮਿਲੀ ਜਦ ਉਨਾਂ ਨੂੰ ਅਦਾਲਤ ਵਲੋਂ ਅਗਾਊਂ ਜਮਾਨਤ ਦੇ ਦਿਤੀ ਗਈ। ਐਡਵੋਕੇਟ ਵਿਨੀਤ ਮਹਾਜਨ ਅਤੇ ਉਨਾਂ ਦੇ ਭਰਾ ਸੰਦੀਪ ਗੋਰਸੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸ੍ਰੀ ਅਨਿਲ ਜੋਸ਼ੀ ਵਲੋਂ ਵਲੋਂ ਦੋਹਰੀਆਂ ਵੋਟਾਂ ਬਣਾਈਆਂ ਗਈਆਂ ਹਨ । ਇਸ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਸ੍ਰੀ ਜੋਸ਼ੀ ਦੇ ਖਿਲਾਫ ਗੈਰ ਜਾਮਨਤੀ ਵਾਰੰਟ ਜਾਰੀ ਕਰ ਦਿਤੇ ਗਏ ਸਨ । ਜਿਸ ਤੋਂ ਬਾਅਦ ਵਕਲਿ ਵਿਨੀਤ ਮਹਾਜਨ ‘ਤੇ ਜਾਨ ਲੇਵਾ ਹਮਲਾ ਹੋਇਆ ਸੀ ਅਤੇ ਮਹਾਜਨ ਭਰਾਵਾਂ ਨੇ ਦੋਸ਼ ਲਾਇਆ ਸੀ ਕਿ ਇਸ ਹਮਲੇ ਵਿੱਚ ਸ੍ਰੀ ਅਨਿਲ ਜੋਸ਼ੀ ਦਾ ਹੱਥ ਹੈ।ਜਿਕਰਯੋਗ ਹੈ ਕਿ ਵਿਨਤੀ ਮਹਾਜਨ ਨੂੰ ਹਮਲੇ ‘ਚ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਹ ਇਸ ਵਕਤ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …