Thursday, April 30, 2026

ਕੈਟਲ ਪਾਉਂਡ (ਗਊਸ਼ਾਲਾ) ਲਈ ਜਥੇਬੰਦੀਆਂ ਤੇ ਦਾਨੀ ਸੱਜਣਾਂ ਵੱਲੋਂ 1 ਲੱਖ 48 ਹਜਾਰ 101 ਰੁਪਏ ਦਾਨ

PPN1305201622ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ)- ਮੁੱਖ ਖੇਤੀਬਾੜੀ ਦਫਤਰ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਪਠਾਨਕੋਟ ਨਾਲ ਲੱਗਦੇ ਪਿੰਡ ਡੇਅਰੀਵਾਲ ਵਿਖੇ ਬਣਾਏ ਗਏ ਕੈਟਲ ਪਾਉਂਡ (ਗਾਊਸਾਲਾ) ਨੂੰ ਲੋਕਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਚਲਾਉਣ ਲਈ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਅਤੇ ਦਾਨੀ ਸੱਜਣਾਂ ਵੱਲੋਂ  1 ਲੱਖ 48 ਹਜਾਰ 101 ਰੁਪਏ ਦਾਨ ਕੀਤੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਹਿਰ ਦੀਆਂ ਸਵੈ ਸੇਵੀ ਜੱਥੇਬੰਦੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੋਕੇ ਤੇ ਸਰਵਸ੍ਰੀ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ ਅਤੇ ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਵੀ ਮੋਜੂਦ ਸਨ।
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕੈਟਲ ਪਾਉਂਡ ਲਈ ਦਿੰਤੇ ਗਏ ਦਾਨ ਫੰਡ ਵਿੱਚ 31ਹਜਾਰ ਰੁਪਏ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਦਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਾਨੀ ਸੱਜਨਾਂ ਵੱਲੋਂ ਪਸੂਆਂ ਦੇ ਚਾਰੇ ਲਈ 80 ਕੁਵਿੰਟਲ ਤੂੜੀ ਵੀ ਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗਾਊਸਾਲਾ ਲਈ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਪੰਜਾਬ ਐਂਡ ਸਿੰਧ ਬੈਂਕ ਡਲਹੋਜੀ ਰੋਡ ਪਠਾਨਕੋਟ ਵਿਖੇ ਅਕਾਉਂਟ ਨੰਬਰ 02011100002644, ਆਈ.ਐਫ.ਐਸ.ਸੀ. ਕੋਡ ਪੀ.ਐਸ.ਆਈ.ਬੀ. 0000201 ਵਿੱਚ ਜਮਾ ਕਰਵਾ ਸਕਦਾ ਹੈ  ਜਾਂ ਦਾਨ ਕਰਨ ਲਈ ਟੈਲੀਫੋਟ ਨੰਬਰ 0186-2227842 ਨੰਬਰ ਤੇ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਾਨੀ ਸੱਜਣਾਂ ਨੂੰ ਕਿਹਾ ਕਿ ਗਾਊਸਾਲਾ ਵਿੱਚ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਦਾਨ ਕਰਨ।
ਮੀਟਿੰਗ ਦੇ ਦੋਰਾਨ ਅਮਨਦੀਪ ਹਸਪਤਾਲ ਵੱਲੋਂ 21 ਹਜਾਰ ਰੁਪਏ ,ਪਠਾਨਕੋਟ ਇਲੈਕਟ੍ਰਿਕ ਟਰ੍ਰੇਡਰ ਐਸੋਸੀਏਸਨ ਵੱਲੋਂ 5100 ਰੁਪਏ ਅਤੇ ਗੋਰਖਾ ਸਟੋਰ ਵੱਲੋਂ 11 ਹਜਾਰ ਰੁਪਏ ਦੇ ਚੈਕ ਕੈਟਲ ਪਾਉਂਡ ਦੀ ਸਾਭ ਸੰਭਾਲ ਲਈ ਦਾਨ ਦਿੱਤੇ ਗਏ। ਇਸ ਤੋਂ ਇਲਾਵਾ ਭਾਰਤ ਬਰਿਕ ਸਪਲਾਈ ਕੰਪਨੀ ਵੱਲੋਂ ਹਰ ਮਹੀਨੇ 1 ਹਜਾਰ ਰੁਪਏ ਕੈਟਲ ਪਾਉਂਡ ਲਈ ਦਾਨ ਦੇਣ ਦਾ ਵਿਸਵਾਸ ਦੁਆਇਆ। ਇਸ ਮੋਕੇ ਤੇ ਸਵੈ ਸੈਵੀ ਜੱਥੇਬੰਦੀਆਂ ਵੱਲੋਂ ਕੈਟਲ ਪਾਉਂਡ ਨੂੰ ਵਧੀਆਂ ਢੰਗ ਨਾਲ ਚਲਾਉਣ ਲਈ ਆਪਣੇ ਸੁਝਾਅ ਵੀ ਦਿੱਤੇ। ਇਸ ਮੋਕੇ ਤੇ ਸਰਵਸ੍ਰੀ ਐਸ.ਐਸ. ਬਾਵਾ, ਮਨਿੰਦਰ ਸਿੰਘ, ਕਿਰਨ ਕਪੂਰ, ਰਾਜਾ ਜੂਲਕਾ, ਰਾਮਪਾਲ ਭੰਡਾਰੀ, ਸੰਜੈ ਆਨੰਦ, ਰੋਹਿਤ ਮਹਾਜਨ, ਕਪਤਾਨ ਸਿੰਘ, ਪਰਵੀਨ ਮਹਾਜਨ, ਐਸ.ਐਸ.ਵਿਰਦੀ ਅਤੇ ਹੋਰ ਸਵੈ ਸੈਵੀ ਸੰਸਥਾਵਾਂ ਦੇ ਮੈਂਬਰ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply