
ਚੌਂਕ ਮਹਿਤਾ, 15 ਮਈ (ਜੋਗਿੰਦਰ ਸਿੰਘ ਮਾਣਾ) – ਅੱਜ ਸਾਡੇ ਦੇਸ਼ ਦੇ ਕਿਸਾਨ ਪੈਦਾਵਾਰ ਵਿੱਚ ਨੰਬਰ ਵੰਨ ਹਨ ਪਰ ਫਿਰ ਵੀ ਖੇਤੀ ਅੱਜ ਲਾਹੇਵੰਦ ਧੰਦਾ ਨਹੀਂ ਸਮਝਿਆ ਜਾਂਦਾ, ਇਸ ਖੜੋਤ ਦਾ ਕਾਰਣ ਹੈ ਅਸੀ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਨਹੀਂ ਦੇ ਸਕੇ।ਕਿਸਾਨ ਖੇਤਾਂ ਵਿਚੋਂ ਪੈਦਾਵਾਰ ਤਾਂ ਕਰ ਲੈਦਾ ਹੈ ਪਰ ਉਸ ਦੇ ਮੰਡੀਕਰਣ ਸਮੇਂ ਉਸਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਮੁਸ਼ਕਿਲ ਦੇ ਹੱਲ੍ਹ ਲਈ ਖੇਤੀਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਵੱਲੋ ਕਿਸਾਨਾਂ ਨੂੰ ਆਪਣੀ ਜਿਣਸ ਸਿੱਧੀ ਉਪਭੋਗਤਾ ਨੂੰ ਵੇਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਯੰਗ ਫਾਰਮਰਜ਼ ਕਲੱਬ ਸਠਿਆਲਾ ਦੇ ਅਗਾਂਹ ਵਧੂ ਨੌਜਵਾਨ ਹੁਣ ਆਪਣੀ ਫਸਲ ਦੀ ਪੈਦਾਵਾਰ ਆਪਣੇ ਖੇਤ ਦੇ ਕੰਡੇ ਤੇ ਕਿਸਾਨ ਹੱਟ ‘ਜੱਟ ਦਾ ਦੇਸੀ ਸੌਦਾ’ ਰਾਂਹੀ ਹੁਣ ਖੁੱਦ ਵੇਚ ਸਕਣਗੇ।ਇਸੇ ਕੜੀ ਤਹਿਤ ਅੱਜ ਮਾਨਯੋਗ ਐਸ.ਡੀ ਐਮ ਬਾਬਾ ਬਕਾਲਾ ਸਾਹਿਬ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਵਲੋਂ ਕਿਸਾਨ ਹੱਟ ਦਾ ਉਦਘਾਟਨ ਕੀਤਾ ਗਿਆ।ਕਿਸਾਨ ਬਲਜੀਤ ਸਿੰਘ ਵਲੋਂ ਆਪਣੇ ਹੀ ਖੇਤਾਂ ਵਿਚ ਪੈਦਾਵਰ ਕੀਤੀਆਂ ਵੱਖਰੀਆਂ ਵੱਖਰੀਆਂ ਸਬਜੀਆਂ ਆਪਣੇ ਖੇਤਾਂ ਦੇ ਬਾਹਰ ਕਿਸਾਨ ਹੱਟ ਵਿਚ ਮੰਡੀਆਂ ਵਿਚ ਲੈਕੇ ਜਾਣ ਦੀ ਬਜਾਏ ਸਿੱਧੀਆਂ ਵੇਚੇਗਾ।
ਇਸ ਮੌਕੇ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਖੇਤੀਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਅਤੇ ਯੰਗ ਫਾਰਮਰਜ਼ ਕਲੱਬ ਦੇ ਨੌਜਵਾਨਾਂ ਦੀ ਇਸ ਹੰਭਲੇ ਲਈ ਰੱਜ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਅੱਜ ਖੇਤੀ ਧੰਦੇ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾ ਸਕਦੀ ਹੈ ਅਤੇ ਲੋੜ ਹੈ ਕਿ ਅੱਜ ਦੇ ਨੌਜਵਾਨਾਂ ਖੇਤੀਬਾੜੀ ਤੋਂ ਖੇਤੀ ਵਪਾਰੀ ਵੀ ਬਣਨ। ਐਸ.ਡੀ.ਅੇਮ ਸ੍ਰੀ ਪੋਪਲੀ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਤਰੁੰਤ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਏ.ਡੀ.ਓ ਸਤਵਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਖੇਤੀਬਾੜੀ ਮਾਡਲ ਹੋਰ ਕਿਸਾਨਾਂ ਨੂੰ ਅਪਣਾਉਣ ਲਈ ਵਿਭਾਗ ਵਲੋ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਤਮ ਨਿਰਭਰ ਬਣ ਸਕਣ। ਯੰਗ ਫਾਰਮਰਜ਼ ਕਲੱਬ ਦੇ ਸਰਪ੍ਰਸਤ ਗੁਰਪ੍ਰਤਾਪ ਸਿੰਘ ਭਿੱਲਾ, ਪ੍ਰਧਾਨ ਗੁਰਜਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਬੱਲ ਵੱਲੋ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤੀ ਬਾੜੀ ਵਿਬਾਗ ਵੱਲੋ ਡਾ. ਸੰਦੀਪ ਸਿੰਘ ਏ.ਡੀ.ਓ, ਸੁਖਰਾਜ ਸਿੰਘ ਭੁੱਲਰ ਐਲ.ਏ, ਤਨਵੀਰ ਸਿੰਘ, ਮਨਵੀਰ ਸਿੰਘ, ਪ੍ਰਭਜੋਤ ਸਿੰਘ, ਜਸਬੀਰ ਸਿੰਘ, ਗੁਰਪ੍ਰਤਾਪ ਸਿੰਘ ਸੋਨਾ, ਉਪਜੀਤ ਸਿੰਘ, ਬੌਬੀ ਆਦਿ ਮੋਜੂਦ ਸਨ।
Punjab Post Daily Online Newspaper & Print Media