ਬਠਿੰਡਾ, 16 ਮਈ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ‘ਸਫ਼ਰ-ਏ-ਸ਼ਹਾਦਤ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਅਨੰਦਾ ਦੀ ਪੁਰੀ ਤੋਂ ਲੈ ਕੇ ਸ਼ਹਾਦਤ ਦੇ ਮਰਤਬੇ (ਫ਼ਤਹਿਗੜ੍ਹ ਸਾਹਿਬ) ਤੱਕ ਦੇ ਸਫ਼ਰ ਦਾ ਪਹਿਲਾ ਗੁਰਮਤਿ ਸਮਾਗਮ ਐਨ.ਐਫ.ਐਲ ਕਲੋਨੀ ਸਥਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਦੇਰ ਰਾਤ ਤੱਕ ਕੀਰਤਨ ਦਰਬਾਰ ਮੌਕੇ ਭਾਈ ਬਲਵਿੰਦਰ ਸਿੰਘ ਲੋਪੋਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਿੰਘ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਬਲਦੇਵ ਸਿੰਘ ਬੁਲੰਦਪੁਰੀ ਦੁਆਰਾ ਸੰਗਤਾਂ ਨੂੰ ਸ਼ਬਦ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁ: ਸ੍ਰੀ ਫ਼ਤਹਿਗੜ੍ਹ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੂਹ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ 7 ਪੋਹ ਦੀ ਰਾਤ ਸਿਰਸਾ 8 ਪੋਹ ਦੀ ਰਾਤ ਗੰਗੂ ਆਪਣੇ ਪਿੰਡ ਘਰ ਲੈ ਗਿਆ 9 ਪੋਹ ਦੀ ਰਾਤ ਨੂੰ ਕੋਤਵਾਲੀ ਮੁਰਿੰਡਾ ਜੇਲ੍ਹ ਭੇਜ ਦਿੱਤਾ ਅਤੇ 10 ਪੋਹ ਨੂੰ ਠੰਡੇ ਬੁਰਜ ਕੈਦ ਕਰ ਲਿਆ11 ਪੋਹ ਤੋਂ ਲੈ ਕੇ 13 ਪੋਹ ਤੱਕ ਠੰਡੀਆਂ ਪੋਹ ਦੀਆਂ ਰਾਤਾਂ ਕੱਟੀਆਂ, ਆਪ ਮਹਿਸੂਸ ਕਰੋ ਕਿ ਆਪਾਂ ਇਨ੍ਹਾਂ ਪੋਹ ਦੀਆਂ ਰਾਤਾਂ ਵਿਚ ਕਿਵੇਂ ਆਪਣੇ ਬੱਚਿਆਂ ਅਤੇ ਆਪਾਂ ਮੋਟੇ ਮੋਟੇ ਗਰਮ ਕੱਪੜਿਆਂ ਵਿਚ ਲਪਟ ਕੇ ਠੰਡ ਤੋਂ ਬਚਾਅ ਕਰਦੇ ਹਾਂ।ਸਿਰਸਾ ਨਦੀ ਤੋਂ ਬਾਅਦ ਦਾ ਦ੍ਰਿਸ਼ ਚੱਲਚਿੱਤਰ ਦੀ ਤਰ੍ਹਾਂ ਸ੍ਰੀ ਚਮਕੌਰ ਦੀ ਗੜ੍ਹੀ ਅਤੇ ਸਰਹੰਦ ਦੇ ਵਿਛੋੜੇ ਤੋਂ ਲੈਕੇ ਪੂਰੇ ਜੀਵਨ ਦਾ ਸਰਵਣ ਕਰਵਾਇਆਂ। ਉਨ੍ਹਾਂ ਕਿਹਾ ਕਿ ਜਾਗਦੀ ਜ਼ਮੀਰਾਂ ਵਾਲੀਆਂ ਕੌਮਾਂ ਹੀ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਦੀਆਂ ਹੋਈਆਂ ਸੱਚ ਤੇ ਪਹਿਰਾ ਦਿੰਦੀਆਂ ਹਨ ਤੇ ਮਨੁੱਖਤਾ ਨੁੂੰ ਹੈਰਾਨ ਕਰਨ ਵਾਲਾ ਸਾਕਾ ਵਰਤਾ ਜਾਂਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਦਾ ਬਦਲਾ 750 ਸਾਲਾਂ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਕਾਇਮ ਕਰਕੇ ਲਿਆ ਗਿਆ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਫ਼ਰ ਅਰੰਭ ਕਰਕੇ ਉਸ ਸਮੇਂ ਦੇ ਹਾਕਮਾਂ, ਕੋਡੇ ਰਾਖ਼ਸਾਂ, ਮਾਲਕ ਭਾਗੋ ਵਰਗੇ,ਵਲੀ ਕੰਧਾਰੀ ਵਰਗੇ ਹੰਕਾਰੀਆਂ ਦਾ ਸਾਹਮਣਾ ਕੀਤਾ ਕਦੇ ਵੀ ਸਿਰ ਨਹੀ ਝਕਾਇਆ। ਅੱਜ ਲੋੜ ਹੈ ਕਿ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਸੱਚ ਤੇ ਚੱਲਦੇ ਹੋਏ ਮਨੁੱਖਤਾ ਨੂੰ ਦੁਨੀਆਂ ਦੇ ਸਿਰਜਣਹਾਰ ਇੱਕ ਪ੍ਰਮਾਤਮਾ ਦੇ ਲੜ ਲਾਈਏ, ਜਿਸ ਨਾਲ ਧਰਮ ਪ੍ਰਤੀ ਬਣੇ ਮਤਭੇਦ ਖਤਮ ਹੋ ਜਾਂਦੇ ਹਨ।
ਇਸ ਮੌਕੇ ਸਟੇਜ ਸੰਚਾਲਨ ਦੀ ਸੇਵਾ ਭਾਈ ਪਰਮਪਾਲ ਸਿੰਘ ਚੈਅਰਮੇਨ ਮੈਨੇਜਿੰਗ ਡਰਾਇਰੈਕਟਰ ਫਤਹਿ ਟੀ.ਵੀ ਵੱਲੋਂ ਨਿਭਾਈ ਗਈ। ਇਸ ਮੌਕੇ ਬਲਵੰਤ ਸਿੰਘ ਪੰਛੀ ਮੁੱਖ ਸੇਵਾਦਾਰ, ਭਾਈ ਅਵਤਾਰ ਸਿੰਘ ਕੈਂਥ, ਭਾਈ ਜੈ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਰਾਮ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਨੱਥਾ ਸਿੰਘ, ਭਾਈ ਪਰਮਜੀਤ ਸਿੰਘ ਤੋਂ ਇਲਾਵਾ ਐਨ.ਐਫ.ਐਲ ਦੇ ਇੰਚਾਰਜ ਭਾਈ ਦਵਿੰਦਰ ਸਿੰਘ ਅਹੁੱਜਾ, ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋਂ ਪਾਰਕਿੰਗ ਦੀ ਸੇਵਾ ਨਿਭਾਈ ਗਈ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੇਵਕ ਦਲ ਖਾਲਸਾ ਦੀਵਾਨ, ਗੁਰੂ ਕੀ ਦੇਣ ਸੁਸਾਇਟੀ ਮੈਂਬਰਾਂ ਤੇ ਸੰਗਤਾਂ ਵੱਲੋਂ ਵਿਸ਼ੇੋਸ਼ ਸਹਿਯੋਗ ਦਿੱਤਾ ਗਿਆ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media