Monday, July 8, 2024

ਵਿਨੀਤ ਮਹਾਜਨ ‘ਤੇ ਹੋਏ ਹਮਲੇ ਸਬੰਧੀ ਹਾਈਕੋਰਟ ਵਲੋਂ ਅਨਿਲ ਜੋਸ਼ੀ ਤੇ ਪੰਜਾਬ ਸਰਕਾਰ ਨੂੰ ਨੋਟਿਸ

PPN140512
ਅੰਮ੍ਰਿਤਸਰ, 14  ਮਈ  (ਪੰਜਾਬ ਪੋਸਟ ਬਿਊਰੋ)-  ਸਥਾਨਕ ਵਕੀਲ ਵਿਨੀਤ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤ(ਜਸਬੀਰ ਸਿੰਘ ਸੱਰੀ ਸ੍ਰੀ ਅਨਿਲ ਜੋਸ਼ੀ ਨੂਮ ਨੋਟਿਸ ਜਾਰੀ ਕਰ ਦਿਤੇ ਹਨ ।ਇਸ ਦੇ ਨਾਲ ਹੀ ਮਾਨਯੌਗ ਅਦਾਲਤ ਨੇ ਪੰਜਾਬ ਦੇ ਡੀ.ਜੀ.ਪੀ  ਨੂੰ ਹੁਕਮ ਕੀਤਾ ਹੈ ਕਿ ਉਹ 9 ਅਤੇ 10  ਮਈ ਨੂੰ ਦਰਜ ਕੀਤੀਆਂ ਗਈਆਂ ਐਫ.ਆਈ.ਆਰ ਬਾਰੇ 22 ਮਈ ਤੱੱਕ ਤੱਕ ਸਟੇਟਸ ਰਿਪੋਰਟ ਦੇਣ ਅਤੇ ਦੋ ਵਕੀਲਾਂ ਵਿਨੀਤ ਮਹਾਜਨ ਤੇ ਸੰਦੀਪ ਗੋਰਸੀ ਨੂੰ ਸੁਰੱਖਿਆ ਮੁਹੱਈਆ ਕਰਵਾਵੇ  ।ਜਿਕਰਯੋਗ ਹੈ ਕਿ ਵਿਨੀਤ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ‘ਚ ਬੁਰੀ ਤਰਾਂ ਜਖਮੀ ਹੋਏ ਵੀਤ ਮਹਾਜਨ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।ਇਸ ਹਮਲੇ ਤੋਂ ਬਾਅਦ ਵਿਨੀਤ ਮਹਾਜਨ ਨੇ ਇਸ ਹਮਲੇ ਵਿੱਚ ਸ੍ਰੀ ਅਰੁਣ ਜੋਸ਼ੀ ਦਾ ਹੱਥ ਹੋਣ ਦੇ ਇਲਜ਼ਾਮ ਲਗਾਏ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply