Friday, July 5, 2024

ਅੰਮ੍ਰਿਤਸਰ ‘ਚ ਵਕੀਲ ‘ਤੇ ਕਾਤਿਲਾਨਾ ਹਮਲੇ ਦੀ ਨਿਆਂਇਕ ਜਾਂਚ ਹੋਵੇ – ਬਾਜਵਾ

PPN140511
ਅੰਮ੍ਰਿਤਸਰ, 14  ਮਈ (ਪੰਜਾਬ ਪੋਸਟ ਬਿਊਰੋ)-  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ‘ਚ ਵਕੀਲ ਵਨੀਤ ਮਹਾਜਨ ‘ਤੇ ਹੋਏ ਕਾਤਿਲਾਨਾ ਹਮਲੇ ਤੇ ਉਸਦੇ ਦੋਸਤ ਸੰਦੀਪ ਗੋਰਸੀ ‘ਤੇ ਦਰਜ ਹੋਏ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜ਼ੂਦਾ ਜੱਜ ਪਾਸੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਜਿਨ੍ਹਾਂ ਦੋਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਤੇ ਉਸਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖਿਲਾਫ ਦੁਹਰੀ ਵੋਟ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਬਾਜਵਾ ਨੇ ਅੱਜ ਮਹਾਜਨ ਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਹਸਪਤਾਲ ‘ਚ ਮਿਲ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਇਸ ਹਮਲੇ ਲਈ ਜ਼ਿੰਮੇਵਾਰ ਜੋਸ਼ੀ ਖਿਲਾਫ ਕਾਰਵਾਈ ਹੋਣ ਤੱਕ ਆਪਣਾ ਵਿਰੋਧ ਜਾਰੀ ਰੱਖੇਗੀ। ਉਨ੍ਹਾਂ ਨੇ ਜੋਸ਼ੀ ਨੂੰ ਤੁਰੰਤ ਕੈਬਿਨੇਟ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੇ। ਮੰਦਭਾਗਾ ਹੈ ਕਿ ਅਜਿਹਾ ਵਿਅਕਤੀ ਹਾਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਕੈਬਿਨੇਟ ਦਾ ਹਿੱਸਾ ਹੈ। ਉਹ ਭਾਜਪਾ ਦੇ ਸੀਨੀਅਰ ਆਗੂ ਤੇ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਅਰੂਨ ਜੇਤਲੀ ‘ਤੇ ਵੀ ਵਰ੍ਹੇ, ਜਿਨ੍ਹਾਂ ਨੇ ਇਨ੍ਹਾਂ ਦੋਨਾਂ ਪੀੜਤਾਂ ਨਾਲ ਮਿਲਣ ਦੀ ਲੋੜ ਵੀ ਨਾ ਸਮਝੀ, ਜਿਹੜੇ ਇਨ੍ਹਾਂ ਦੇ ਕਾਨੂੰਨੀ ਪੇਸ਼ੇ ਨਾਲ ਸਬੰਧਤ ਹਨ। ਬਾਜਵਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਨੂੰ ਲਿੱਖੀ ਚਿੱਠੀ ਨੇ ਸਮਾਂਬੱਧ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਨੂੰ ਰੱਦ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਸਾਰੀ ਜਾਂਚ ਜਾਂ ਬਿਠਾਈਆਂ ਗਈਆਂ ਐਸ.ਆਈ.ਟੀ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਜੋਸ਼ੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਦੀ ਦੁਹਰੀ ਵੋਟ ਦੇ ਮਾਮਲੇ ਨੂੰ ਸਾਹਮਣੇ ਲਿਆਉਣ ਲਈ ਦੋਨਾਂ ਵਕੀਲਾਂ ਨੇ ਕਾਨੂੰਨੀ ਰਸਤਾ ਅਪਣਾਇਆ ਸੀ। ਮੰਦਭਾਗਾ ਹੈ ਕਿ ਜੋਸ਼ੀ ਨੂੰ ਅਦਾਲਤ ‘ਚ ਖਿੱਚਣ ਵਾਲੇ ਇਨ੍ਹਾਂ ਦੋਨਾਂ ਵਕੀਲਾਂ ‘ਚੋਂ ਇਕ ‘ਤੇ ਸੂਬਾ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ ਅਤੇ ਦੂਸਰੇ ਨਾਲ ਮੰਤਰੀ ਦੇ ਪਿੱਠੂਆਂ ਵੱਲੋਂ ਮਾਰਕੁੱਟ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ। ਬਾਜਵਾ ਨੇ ਕਿਹਾ ਕਿ ਦੋਵੇਂ ਪੀੜਤ ਕਾਂਗਰਸ ਪਾਰਟੀ ਦੇ ਹਨ, ਅਜਿਹੇ ‘ਚ ਕੋਈ ਇੱਤਫਾਕ ਨਹੀਂ ਪੈਦਾ ਹੁੰਦਾ। ਜੋ ਇਟਲੀ ‘ਚ ਫਾਸੀਵਾਦੀ ਮੁਸਲੋਨੀ ਦੀਆਂ ਬਲੈਕ ਸ਼ਰਟਾਂ ਨਾਲ ਗੂੰਜੇ ਅੱਤਿਆਚਾਰ ਦੀ ਤਰ੍ਹਾਂ ਹੈ। ਇਹ ਬਹੁਤ ਹੀ ਭਿਆਨਕ ਦੁਸ਼ਮਣੀ ਦੀ ਸਿਆਸਤ ਹੈ, ਜਿਹੜੀ ਆਪਣੇ ਖਿਲਾਫ ਬੋਲਣ ਵਾਲੀ ਹਰ ਅਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਗੋਰਸੀ ਖਿਲਾਫ ਸ਼ਿਕਾਇਤਕਰਤਾ ਰਾਕੇਸ਼ ਭਾਰਦਵਾਜ ਜੋਸ਼ੀ ਦਾ ਨਜ਼ਦੀਕੀ ਹੈ। ਪੰਜਾਬ ‘ਚ ਕੋਈ ਕਾਨੂੰਨ ਨਹੀਂ ਹੈ ਅਤੇ ਲੋਕ ਸਿਆਸੀ ਆਕਾਵਾਂ ਦੇ ਨਿਰਦੇਸ਼ਾਂ ‘ਤੇ ਚੱਲਣ ਵਾਲੀ ਪੁਲਿਸ ਦੀ ਰਹਿਮ ‘ਤੇ ਨਿਰਭਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਰਾਜ ਲਾਲੀ ਮਜੀਠੀਆ, ਹਰਮਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਓਜਲਾ, ਇੰਦਰਪਾਲ ਸਿੰਘ ਧੰਨਾ, ਗੁਰਵਿੰਦਰ ਸਿੰਘ ਮਮਨਕੇ, ਜੋਗਿੰਦਰ ਸਿੰਘ ਢੀਂਗੜਾ, ਸਵਰਾਜ ਢਿਲੋਂ, ਕੁਲਦੀਪ ਸਿੰਘ ਧਾਲੀਵਾਲ ਤੇ ਬਲਦੀਸ਼ ਤੂਰ ਵੀ ਮੌਜ਼ੂਦ ਰਹੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply