Sunday, June 28, 2026

ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਸਰਗਰਮ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਸਰਗਰਮ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਤੇ ਥਾਣਾ ਤਰਸਿੱਕਾ ਦੇ ਇਲਾਕੇ ਵਿਚ ਬੀਤੇ ਕੁਝ ਸਮੇਂ ਤੋਂ ਸੰਗੀਨ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਸੀ। ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਐਸ. ਐਸ. ਪੀ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਮਾਰੂ ਹਥਿਆਰਾਂ ਦੀ ਨੋਕ ‘ਤੇ ਵੱਖ-ਵੱਖ ਵਪਾਰੀਆਂ ਕੋਲੋਂ ਨਕਦੀ ਖੋਹਣ, ਪੈਟਰੋਲ ਪੰਪ ਲੁੱਟਣ, ਮੱਤੇਵਾਲ ਬੈਂਕ ਦੀ ਦੀਵਾਰ ਤੋੜ ਕੇ ਅੰਦਰੋਂ ਦੋ ਬੰਦੂਕਾਂ ਚੋਰੀ ਕਰਨ, ਮੱਤੇਵਾਲ ਡਾਕਘਰ ਦੀ ਗਰਿੱਲ ਪੁੱਟ ਕੇ ਨਕਦੀ ਚੋਰੀ ਕਰਨ ਅਤੇ ਗੈਸ ਕਰਟ ਦੀ ਮਦਦ ਨਾਲ ਏ ਟੀ ਐਮ ਲੁੱਟਣ ਵਰਗੀਆਂ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਸ੍ਰੀ ਜਸਦੀਪ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਅਨੁਸਾਰ ਡੀ. ਐਸ. ਪੀ ਮਜੀਠਾ ਸ੍ਰੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਇੰਸਪੈਕਟਰ ਇੰਦਰਜੀਤ ਸਿੰਘ, ਮੁੱਖ ਅਫ਼ਸਰ ਥਾਣਾ ਮੱਤੇਵਾਲ ਐਸ ਆਈ ਮੁਖਤਿਆਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਤਰਸਿੰਥਾ ਐਸ. ਆਈ ਹਰਪਾਲ ਸਿੰਘ ਨੇ ਸਾਥੀਆਂ ਸਮੇਤ ਅੱਡਾ ਬੋਪਾਰਾੲ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਤਲਾਹ ਮਿਲਣ ‘ਤੇ ਫੋਕਲ ਪੁਆਇੰਟ (ਦਾਣਾ ਮੰਡੀ) ਪਿੰਡ ਭੋਏਵਾਲ ਵਿਖੇ ਪੁਲਿਸ ਪਾਰਟੀ ਵੱਲੋਂ ਛਾਪਾ ਮਾਰ ਕੇ ਇਸ ਗਿਰੋਹ ਦੇ ਕੁੱਲ ਛੇ ਮੈਂਬਰਾਂ ਵਿਚੋਂ ਤਿੰਨ ਨੂੰ ਗਿਫ਼ਤਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਹਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਉਰਫ਼ ਘੁਲੀ ਨਿਹੰਗ ਵਾਸੀ ਖਿੱਦੋਵਾਲੀ, ਗੁਰਦਿੱਤ ਸਿੰਘ ਪੁੱਤਰ ਬਿਕਰਮਤਜੀ ਸਿੰਘ ਵਾਸੀ ਮੱਤੇਵਾਲ ਅਤੇ ਬਲਦੇਵ ਸਿੰਘ ਉਰਫ ਮਾਧੋ ਨਿਹੰਗ ਪੁੱਤਰ ਚੈਂਚਲ ਸਿੰਘ ਵਾਸੀ ਬਾਬੋਵਾਲ ਸ਼ਾਮਿਲ ਹਨ। ਇਨ੍ਹਾਂ ਕੋਲੋਂ 12 ਬੋਰ ਦੀਆਂ 2 ਦੋਨਾਲੀਆਂ ਬੰਦੂਕਾਂ, ਜੋ ਪੰਜਾਬ ਐਂਡ ਸਿੰਧ ਬੈਂਕ ਮੱਤੇਵਾਲ ਵਿਚੋਂ ਚੋਰੀ ਕੀਤੀਆਂ ਸਨ ਅਤੇ ਇਕ ਰਿਵਾਲਵਰ, ਜੋ ਮਟਰਾਂ ਦੇ ਵਪਾਰੀ ਸੱਜਣ ਸਿੰਘ ਵਾਸੀ ਸੈਦੋਲੇਹਲ ਕੋਲੋਂ 15 ਲੱਖ ਰੁਪੲ ਖੋਹਣ ਸਮੇਂ ਖੋਹਿਆ ਸੀ, ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਸਖ਼ਤੀ ਨਾਲ ਕੀਤੀ ਗਈ ਮੁਢਲੀ ਪੁੱਛ-ਗਿੱਛ ਦੌਰਾਨ ਇਨ੍ਹਾਂ ਦੁਆਰਾ ਮਟਰਾਂ ਦੇ ਵਪਾਰੀ ਸੱਜਣ ਸਿੰਘ ਪਾਸੋਭਂ ਖੋਹੇ ਗਏ 15 ਲੱਖ ਰੁਪਏ ਵਿਚੋਂ 4 ਲੱਖ 80 ਹਜ਼ਾਰ ਰੁਪਏ ਅਤੇ ਵਰਤੇ ਗਏ ਸਪਲੈਂਡਰ ਮੋਟਰ ਸਾਈਕਲ ਬਿਨਾਂ ਨੰਬਰੀ, ਇਕ ਡਿਸਕਵਰ ਮੋਟਰ ਸਾਈਕਲ ਨੰਬਰ ਪੀ ਬੀ 17 ਬੀ 8564, ਇਕ ਜੈੱਨ ਕਾਰ ਨੰਬਰੀ ਪੀ ਬੀ 18 ਐਚ 7222, ਇਕ ਬੁਲੇਟ ਮੋਟਰ ਸਾਈਕਲ ਨੰਬਰ ਪੀ ਬੀ 02 ਏ ਵਾਈ 1748, ਇਕ ਵੱਡਾ ਗੈਸ ਸਿਲੰਡਰ ਸਮੇਤ ਕਟਰ, ਜੋ ਏ ਟੀ ਐਮ ਲੁੱਟਣ ਲਈ ਵਰਤਦੇ ਸਨ, ਵੀ ਬਰਾਮਦ ਹੋਏ ਹਨ। ਇਨ੍ਹਾਂ ਦੇ ਤਿੰਨ ਸਾਥੀ ਉਂਕਾਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਮੱਤੇਵਾਲ, ਸਤਨਾਮ ਸਿੰਘ ਉਰਫ ਘੁੱਲੀ ਨਿਹੰਗ ਪੁੱਤਰ ਮਹਿੰਦਰ ਸਿੰਘ ਵਾਸੀ ਖਿੱਦੋਵਾਲੀ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖਿੱਦੋਵਾਲੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 25 ਮਿਤੀ 22.5.16 ਜੁਰਮ 399, 402 ਭ: ਦ: 8,25,27-54-59 ਅਸਲਾ ਐਕਟ ਥਾਣਾ ਮੱਤੇਵਾਲ ਵਿਖੇ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਮੰਨਿਆ ਕਿ ਉਨ੍ਹਾਂ ਮਿਤੀ 28 ਦਸੰਬਰ 2015 ਨੂੰ ਅੱਡਾ ਖੁਜਾਲਾਂ ਵਿਖੇ ਮਟਰਾਂ ਦੇ ਵਪਾਰੀ ਸੱਜਣ ਸਿੰਘ ਵਾਸੀ ਸੈਦੋਲੇਹਲ ਨੂੰ ਜ਼ਖ਼ਮੀ ਕਰਕੇ ਉਸ ਪਾਸੋਂ ਇਨ੍ਹਾਂ ਹਥਿਆਰਾਂ ਦੀ ਨੋਕ ‘ਤੇ 15 ਲੱਖ ਰੁਪਏ ਸਮੇਤ ਉਸਦੇ 32 ਬੋਰ ਰਿਵਾਲਵਰ ਦੀ ਖੋਹ ਕੀਤੀ ਸੀ। ਇਸੇ ਤਰ੍ਹਾਂ ਮਿਤੀ 13 ਜੁਲਾਈ 2014 ਦੀ ਰਾਤ ਨੂੰ ਡਾਕਘਰ ਮੱਤੇਵਾਲ ਦੀ ਗਰਿੱਲ ਪੁੱਟ ਕੇ ਅੰਦਰ ਦਾਖ਼ਲ ਹੋ ਕੇ ਇਨ੍ਹਾਂ ਨੇ 48 ਹਜ਼ਾਰ ਰੁਪਏ ਨਕਦੀ ਅਤੇ ਿਕਸਾਨ ਵਿਕਾਸ ਪੱਤਰ ਅਤੇ ਡਰਾਫਟ ਚੋਰੀ ਕੀਤੇ ਸਨ। ਇਸ ਤੋਂ ਇਲਾਵਾ ਇਨ੍ਹਾਂ ਮਿਤੀ 10 ਅਕਤੂਬਰ 2015 ਦੀ ਰਾਤ ਪੰਜਾਬ ਐਂਡ ਸਿੰਧ ਬੈਂਕ ਮੱਤੇਵਾਲ ਵਿਚੋਂ ਰੌਸ਼ਨਦਾਨ ਪੁੱਟ ਕੇ 12 ਬੋਰ ਦੀਆਂ ਦੋ ਡਬਲ ਬੈਰਲ ਬੰਦੂਕਾਂ ਸਮੇਤ ਕਾਰਤੂਸ ਚੋਰੀ ਕੀਤੇ ਸਨ। ਮਿਤੀ 22 ਦਸੰਬਰ 2015 ਨੂੰ ਇਨ੍ਹਾਂ ਪੈਟਰੋਲ ਪੰਪ ਡੇਅਰੀਵਾਲ (ਤਰਸਿੱਕਾ) ਤੋਂ ਬੰਦੂਕ ਦੀ ਨੋਕ ‘ਤੇ 7 ਹਜ਼ਾਰ ਦੀ ਖੋਹ ਕੀਤੀ ਅਤੇ ਮਿਤੀ 10 ਦਸੰਬਰ 2015 ਨੂੰ ਮਨਜੀਤ ਸਿੰਘ ਵਾਸੀ ਭੱਟੀਕੇ ਨੂੰ ਮਟਰ ਸਾਈਕਲ ਰੋਕ ਕੇ ਗੋਲੀ ਚਲਾ ਕੇ 7 ਹਜ਼ਾਰ ਰੁਪਏ ਦੀ ਖੋਹ ਕੀਤੀ। ਇਸੇ ਤਰ੍ਹਾਂ ਮਿਤੀ 27 ਅਕਤੂਬਰ 2014 ਨੂੰ ਬਾਬਾ ਬਕਾਲਾ ਬੈਂਕ ਦਾ ਏ ਟੀ ਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply