Thursday, April 30, 2026

ਪਲਾਸਟਿਕ ਬੈਨ ਤੇ ਜਲਦ ਵਿਖਾਈ ਜਾਵੇਗੀ ਸਖਤੀ – ਮੇਅਰ

PPN2605201614

ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋ ਪਲਾਸਟਿਕ ਲਿਫਾਫਿਆਂ ਤੇ ਬੈਨ ਦੇ ਬਾਵਜੂਦ ਜੇਕਰ ਇਹਨਾਂ ਦਾ ਉਪਯੋਗ ਬੰਦ ਨਾ ਹੋਇਆ ਤਾਂ ਜਲਦੀ ਹੀ ਸਖਤੀ ਵਿਖਾਈ ਜਾਵੇਗੀ। ਇਹ ਪ੍ਰਗਟਾਵਾ ਮੇਅਰ ਬਖਸ਼ੀ ਰਾਮ ਅਰੋੜਾ ਨੇ ਡਿਪਟੀ ਜੂਟ ਕਮਿਸ਼ਨਰ ਦਿਪਾਂਕਰ ਮਾਹਤੋ ਅਤੇ ਅਸਿਟੇਂਡ ਡਾਇਰੇਕਟਰ ਕਿਸ਼ਨ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਵਿਖੇ ਵੀਰਵਾਰ ਨੂੰ ਹੋਈ ਇਕ ਮੀਟਿੰਗ ਦੇ ਦੌਰਾਣ ਕੀਤਾ। ਇਸ ਦੌਰਾਨ ਪਲਾਸਟਿਕ ਮੈਨੁਫੈਕਚਰਿੰਗ ਦੇ ਅਧਿਕਾਰੀ ਵੀ ਮੌਜੂਦ ਸਨ।
ਬੈਠਕ ਦੇ ਦੌਰਾਨ ਮਿਨਿਸਟਰੀ ਵੱਲੋ ਜੂਟ ਬੈਗ ‘ਤੇ ਪ੍ਰੇਸੇਂਟੇਸ਼ਨ ਦਿੱਤੀ ਗਈ। ਜਿਸ ਵਿੱਚ ਦੱਸਿਆ ਗਿਆ ਕਿ ਕਈ ਮਹੀਨਿਆਂ ਤੱਕ ਚੱਲਣ ਵਾਲੇ ਇਹ ਬੈਗ ਨਾ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਨਾ ਹੀ ਇਸ ਤਂੋ ਜਾਨਵਰਾਂ ਨੂੰ ਕਿਸੇ ਤਰਾਂ ਦਾ ਖਤਰਾ ਪੈਦਾ ਹੁੰਦਾ ਹੈ। ਇਸ ਤਂੋ ਇਲਾਵਾ ਗੰਦਗੀ ਚ ਭਾਰੀ ਕਮੀ ਆਵੇਗੀ। ਉਹਨਾਂ ਨੇ ਦੱਸਿਆ ਕਿ ਜੂਟ ਬੈਗ ਚ ਕਈ ਤਰਾਂ ਦੀ ਵਰਾਇਟੀ, ਸਟਾਈਲ ਅਤੇ ਸਾਈਜ਼ ਮੌਜੂਦ ਹਨ ਜਿਸ ਨੂੰ ਹਰ ਕੋਈ ਆਪਣੀ ਜਰੂਰਤ ਦੇ ਹਿਸਾਬ ਨਾਲ ਚੁਣ ਸਕਦਾ ਹੈ। ਉਹਨਾਂ ਨੇ ਵਪਾਰਿਆਂ ਨੂੰ ਬਰੀਕੀ ਨਾਲ ਜੂਟ ਬੈਗ ਦੇ ਬਾਰੇ ਦੱਸਿਆ ਅਤੇ ਪਲਾਸਟਿਕ ਦੀ ਮੈਨੂਫੈਕਚਕਿੰਗ ਬੰਦ ਕਰਣ ਲਈ ਕਿਹਾ।  ਇਸ ਮੌਕੇ ਮੇਅਰ ਅਰੋੜਾ ਨੇ ਕਿਹਾ ਕਿ ਪਲਾਸਟਿਕ ਹਰ ਕਿਸੇ ਲਈ ਨੁਕਸਾਨ ਦੇਹ ਹੈ। ਇਸ ਨਾਲ ਕਈ ਤਰਾਂ ਦਿਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਜਾਨਵਰ ਇਸਨੂੰ ਖਾ ਕੇ ਮਰ ਰਹੇ ਹਨ। ਦੂਜੇ ਪਾਸੇ ਜਿਆਦਾਤਰ ਕੂੜਾ ਪਲਾਸਟਿਕ ਲਿਫਾਫਿਆਂ ਕਰਕੇ ਹੀ ਹੈ ਇਸ ਲਈ ਉਹਨਾਂ ਨੇ ਨਗਰ ਨਿਵਾਸਿਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਦੇ ਵਿੱਚ ਸਾਥ ਦੇਣ ਅਤੇ ਘਰ ਤਂੋ ਹੀ ਥੈਲਾ, ਜੂਟ ਬੈਗ ਜਾਂ ਫਿਰ ਕੋਈ ਹੋਰ ਬੈਗ ਲੈ ਕੇ ਹੀ ਖਰੀਦਦਾਰੀ ਕਰਨ ਜਾਣ। ਇਸ ਮੌਕੇ ਤੇ ਐਮ.ਓ.ਐਚ ਡਾ. ਅਜੇ ਕੰਵਰ, ਐਸ.ਈ ਪ੍ਰਦੁਮਨ ਸਿੰਘ, ਚੀਫ ਸੇਨੇਟਰੀ ਇੰਸਪੈਕਟਰ ਗੁਰਬੰਸ ਸਿੰਘ, ਨਿਰਭੈਅ ਸਿੰਘ ਆਦਿ ਮੌਜੂਦ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply