Monday, July 20, 2026

ਅਲਟਰਾ ਸਾਊਂਡ ਸਕੈਨਿੰਗ ਕੇਂਦਰਾਂ ‘ਤੇ ਛਾਪੇਮਾਰੀ ਤੇਜ਼ ਕੀਤੀ ਜਾਵੇ-ਏ.ਡੀ.ਸੀ

PPN2705201608

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ)- ਜ਼ਿਲ੍ਹੇ ਵਿਚ ਚੱਲ ਰਹੇ ਅਲਟਰਾ ਸਾਊਂਡ ਸਕੈਨਿੰਗ ਕੇਂਦਰ, ਕੋਈ ਲਿੰਗ ਨਿਰਧਾਰਨ ਟੈਸਟ ਨਾ ਕਰਨ, ਨੂੰ ਜ਼ਰੂਰੀ ਬਨਾਉਣ ਲਈ ਸਿਹਤ ਵਿਭਾਗ ਆਪਣੀ ਛਾਪਾਮਾਰੀ ਤੇਜ਼ ਕਰੇ ਅਤੇ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਜਿੱਥੇ ਵੀ ਅਜਿਹੇ ਕੇਂਦਰ ਚੱਲਦੇ ਹਨ, ਉਨਾਂ ਦੀ ਅਚਨਚੇਤੀ ਚੈਕਿੰਗ ਯਕੀਨੀ ਬਣਾਈ ਜਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਂਗਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਕਿਸੇ ਵੀ ਕੇਂਦਰ ਨੂੰ ਗਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਅਪ੍ਰੈਲ ਮਹੀਨੇ ਵਿਚ ਕੀਤੇ ਗਏ ਵੱਖ-ਵੱਖ ਕੰਮਾਂ ਦੀ ਪੜਚੋਲ ਕਰਦੇ ਸ੍ਰੀ ਆਂਗਰਾ ਨੇ ਕਿਹਾ ਕਿ ਸਿਹਤ ਸੇਵਾਵਾਂ ਲੋਕਾਂ ਦੀ ਮੁੱਢਲੀ ਜ਼ਰੂਰਤ ਹਨ ਅਤੇ ਇਸ ਵਿਭਾਗ ਵਿਚ ਲੱਗੇ ਡਾਕਟਰ ਅਤੇ ਹੋਰ ਅਮਲਾ ਸੇਵਾ-ਭਾਵਨਾ ਨਾਲ ਕੰਮ ਕਰੇ। ਆਸ਼ਾ ਵਰਕਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੇਰਵਾ ਲੈਂਦੇ ਸ੍ਰੀ ਆਂਗਰਾ ਨੇ ਐਲਾਨ ਕੀਤਾ ਕਿ ਚੰਗਾ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਦਾ ਹਰ ਮਹੀਨੇ ਇਸੇ ਮੀਟਿੰਗ ਵਿਚ ਸਨਮਾਨ ਕੀਤਾ ਜਾਵੇਗਾ ਅਤੇ ਜੋ ਆਪਣੀਆਂ ਸੇਵਾਵਾਂ ਠੀਕ ਢੰਗ ਨਾਲ ਨਹੀਂ ਦੇ ਰਹੀਆਂ, ਉਨਾਂ ਦੀ ਜਵਾਬ ਤਲਬੀ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿਚ ਕੰਮ ਕਰ ਰਹੀਆਂ ਪੇਂਡੂ ਸੈਨੀਟੇਸ਼ਨ ਕਮੇਟੀਆਂ ਦੇ ਕੰਮਾਂ ਦੀ ਵੀ ਪੜਚੋਲ ਕਰਨ ਦੀ ਹਦਾਇਤ ਕੀਤੀ। ਅੱਜ ਦੀ ਇਸ ਮੀਟਿੰਗ ਵਿਚ ਵਿਭਾਗ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਦੱਸਿਆ ਕਿ ਅਪ੍ਰੈਲ ਮਹੀਨੇ ਕੀਤੇ ਗਏ ਟੈਸਟਾਂ ਵਿਚ ਜ਼ਿਲ੍ਹੇ ਭਰ ਵਿਚ ਮਲੇਰੀਏ ਦਾ ਕੋਈ ਕੇਸ ਨਹੀਂ ਮਿਲਿਆ ਅਤੇ ਵਿਭਾਗ ਨੇ ਜਹਾਜਗੜ੍ਹ ਦੇ ਸਕਰੈਪ ਦੀ ਜਾਂਚ ਕਰਕੇ ਉਥੋਂ ਇਕ ਦੁਕਾਨ ਤੋਂ ਮਲੇਰੀਏ ਦਾ ਲਾਵਾ ਮਿਲਿਆ ਸੀ, ਜਿਸ ਦੁਕਾਨਦਾਰ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਆ ਗਈਆਂ ਹਨ, ਜਿਸ ਵੀ ਸਰਕਾਰੀ ਦਫਤਰ ਵਿਚੋਂ ਮਲੇਰੀਏ ਦਾ ਲਾਵਾ ਮਿਲ ਜਾਂਦਾ ਹੈ, ਉਸ ਦਾ ਚਲਾਨ ਕੱਟ ਦਿੱਤਾ ਜਾਵੇ। ਅੱਜ ਦੀ ਮੀਟਿੰਗ ਵਿਚ ਉਨਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਅਰਬਨ ਹੈਲਥ ਮਿਸ਼ਨ, ਸਕੂਲ ਸਿਹਤ ਪ੍ਰੋਗਰਾਮ, ਜਣਨੀ ਸੁਰੱਖਿਆ ਯੋਜਨਾ, ਟੀਕਾਕਰਨ ਮੁਹਿੰਮ ਆਦਿ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਨੇ ਇਸ ਮੌਕੇ ਵਿਭਾਗ ਵੱਲੋਂ ਚੰਗੀ ਕਾਰਗੁਜ਼ਾਰੀ ਦਾ ਭਰੋਸਾ ਦਿੱਤਾ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦਾ ਅਹਿਦ ਲਿਆ। ਇਸ ਮੌਕੇ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਐਨ ਐਚ ਐਮ ਡਾ. ਅਮਨ ਭੁੱਲਰ, ਐਸ ਐਮ ਓ ਹਰਦੀਪ ਸਿੰਘ ਘਈ ਅਤੇ ਹੋਰ ਸਿਵਲ ਸਰਜਨ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply