
ਬਟਾਲਾ, 1 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨ ਸਥਾਨਕ ਕਸਬੇ ਦੇ ਨਜਦੀਕੀ ਪੈਲੇਸ ਗ੍ਰੀਨ ਪਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਅਤੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਦੇ ਸੀਨੀਅਰ ਅਕਾਲੀ ਆਗੂਆਂ, ਯੂਥ ਅਕਾਲੀ ਆਗੂਆਂ, ਪੰਚਾਂ, ਸਰਪੰਚਾਂ, ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਅਕਾਲੀ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੀਟੰਗ ਵਿੱਚ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਜੀ ਬਾਦਲ ਦੁਆਰਾ ਹਲਕਾ ਫਤਿਹਗੜ ਚੂੜੀਆਂ ਵਿੱਚ ਮਿਤੀ 9 ਜੂਨ ਤੋਂ 11 ਜੂਨ ਤੱਕ ਕੀਤੇ ਜਾ ਰਹੇ ਤਿੰਨ ਰੋਜਾ ਸੰਗਤ ਦਰਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਲਕਾ ਫਤਿਹਗੜ ਚੂੜੀਆਂ ਦੇ ਸੀਨੀਅਰ ਅਕਾਲੀ ਆਗੂਆਂ ਤੋਂ ਇਸ ਕਰਵਾਏ ਜਾ ਰਹੇ ਸੰਗਤ ਦਰਸ਼ਨ ਸਬੰਧੀ ਸੁਝਾਵ ਲਏ ਗਏ ਅਤੇ ਇਸ ਸਬੰਧੀ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਲਗਾਤਾਰ ਸੰਘਰਸ਼ ਕਰ ਰਹੇ ਹਲਕਾ ਫਤਿਹਗੜ ਚੂੜੀਆਂ ਦੇ ਮਿਹਨਤੀ ਯੂਥ ਅਕਾਲੀ ਆਗੂ ਹਰਮਿੰਦਰ ਸਿੰਘ ਸੰਧੂ ਨਾਸਰਕੇ ਨੂੰ ਸਰਕਲ ਪ੍ਰਧਾਨ ਅਲੀਵਾਲ, ਰਵਿੰਦਰ ਸਿੰਘ ਭਾਟੀਆ ਨੂੰ ਯੂਥ ਅਕਾਲੀ ਦਲ ਪ੍ਰਧਾਨ ਸ਼ਹਿਰੀ, ਗਗਨਦੀਪ ਸਿੰਘ ਰੰਧਾਵਾ ਨੂੰ ਯੂਥ ਅਕਾਲੀ ਦਲ ਪ੍ਰਧਾਨ ਦਿਹਾਤੀ, ਗੁਰਪ੍ਰੀਤ ਸਿੰਘ ਭਾਗੋਵਾਲ ਨੂੰ ਸਰਕਲ ਪ੍ਰਧਾਨ ਕਿਲਾ ਲਾਲ ਸਿੰਘ, ਗੁਰਮੁਖ ਸਿੰਘ ਬਹਾਦਰਪੁਰ ਨੂੰ ਸਰਕਲ ਪ੍ਰਧਾਨ ਸਦਰ ਬਟਾਲਾ ਨਿਯੁਕਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੱਜਣ ਸਿੰਘ ਬੱਜੂਮਾਨ, ਬਖਸ਼ੀਸ਼ ਸਿੰਘ ਚੇਅਰਮੈਨ, ਸੰਤੋਖ ਸਿੰਘ ਵਾਈਸ ਚੇਅਰਮੈਨ, ਗੁਰਚਰਨ ਸਿੰਘ ਕਰਵਾਲੀਆਂ ਚੇਅਰਮੈਨ, ਗੁਰਵਿੰਦਰ ਸਿੰਘ ਪੰਨੂ, ਗੁਰਜੀਤ ਸਿੰਘ ਬਿਜਲੀਵਾਲ, ਅਮਰੀਕ ਸਿੰਘ ਬਾਲੇਵਾਲ ਸਰਕਲ ਪ੍ਰਧਾਨ, ਹਰਮਿੰਦਰ ਸਿੰਘ ਸੰਧੂ ਨਾਸਰਕੇ, ਰਵਿੰਦਰ ਸਿੰਘ ਭਾਟੀਆ, ਸੋਨੂ ਰੰਧਾਵਾ, ਕੰਵਲਦੀਪ ਸਿੰਘ ਬਾਜਵਾ ਸਾਰਚੂਰ, ਸਚਿਨਦੀਪ ਸਿੰਘ ਕਾਹਲੋਂ, ਬਲਜੀਤ ਸਿੰਘ ਚੌਹਾਨ ਪ੍ਰਧਾਨ ਨਗਰ ਕੌਂਸਲ,ਪਵਿੱਤਰਪਾਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਜਾਂਗਲਾ, ਕੁਲਦੀਪ ਸਿੰਘ ਸਰਪੰਚ ਕੋਟ ਮਜਲਸ, ਮਨਦੀਪ ਸਿੰਘ ਪ੍ਰਿੰਸ, ਅਮਰਿੰਦਰ ਸਿੰਘ, ਦਲਜੀਤ ਸਿੰਘ ਲੱਕੀ ਡੁੱਲਟ, ਹਰਨੇਕ ਸਿੰਘ ਦਾਬਾਂਵਾਲ, ਸੁਖਰਾਜ ਸਿੰਘ ਬਿਸ਼ਨੀਵਾਲ ਸਰਕਲ ਪ੍ਰਧਾਨ, ਸੁਦੇਸ਼ ਕੁਮਾਰ ਬਨੋਤਰਾ, ਕੁਲਦੀਪ ਸਿੰਘ ਸੰਧੂ ਨਾਸਰਕੇ, ਵੱਸਣ ਸਿੰਘ ਕਾਦੀਆਂ, ਹਰਵਿੰਦਰ ਸਿੰਘ ਬਿਸ਼ਨੀਵਾਲ,ਰਾਜਾ ਖਹਿਰਾ, ਰਜਵੰਤ ਸਿੰਘ ਸਰਕਲ ਪ੍ਰਧਾਨ, ਪ੍ਰੇਮ ਸਿੰਘ ਮਾਨ, ਲਾਲੀ ਅਲੀਵਾਲ, ਅਮਰਜੀਤ ਸਿੰਘ ਰਿਆਲੀ, ਨੀਰਜ ਬੇਦੀ, ਅਮਨਦੀਪ ਸਿੰਘ ਰਿਆਲੀ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਫਤਿਹਗੜ ਚੂੜੀਆਂ ਦੇ ਪੰਚ, ਸਰਪੰਚ, ਅਕਾਲੀ ਆਗੂ, ਯੂਥ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media