Friday, March 6, 2026

ਮਗਨਰੇਗਾ ਯੋਜਨਾ ਤਹਿਤ ਭੁਗਤਾਨ ਲਈ ਅਧਾਰ ਨੰਬਰ ਤੇ ਬੈਂਕ ਖਾਤੇ ਲਿੰਕ ਹੋਣਗੇ -ਅਰਵਿੰਦ ਕੁਮਾਰ

PPN0206201608

ਫਾਜ਼ਿਲਕਾ, 2 ਜੂਨ (ਵਨੀਤ ਅਰੋੜਾ) – ਮਹਾਤਮਾ ਗਾਂਧੀ ਦਿਹਾਤੀ ਰੁਜਗਾਰ ਗਰੰਟੀ ਕਾਨੂੰਨ ਤਹਿਤ ਚਲਾਈ ਜਾ ਰਹੀ ਮਗਨਰੇਗਾ ਸਕੀਮ ਤਹਿਤ ਲਾਭਪਾਤਰੀ ਜੌਬ ਕਾਰਡ ਧਾਰਕਾਂ ਨੂੰ ਅਦਾਇਗੀ ਵਿਚ ਹੁੰਦੀ ਦੇਰੀ ਦਾ ਕਾਰਨ ਬਣਨ ਵਾਲੀਆਂ ਅੜਚਨਾਂ ਨੂੰ ਦੂਰ ਕਰਨ ਲਈ ਦਿਹਾਤੀ ਵਿਕਾਸ ਵਿਭਾਗ ਸਾਰੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਅਤੇ ਅਧਾਰ ਨੰਬਰਾਂ ਨੂੰ ਲਿੰਕ ਕਰਵਾਏਗਾ। ਇਸ ਲਈ ਪਿੰਡ ਪਿੰਡ ਕੈਂਪ ਲਗਾਏ ਜਾਣਗੇ।ਇਹ ਜਾਣਕਾਰੀ ਅੱਜ ਇੱਥੇ ਮਗਨਰੇਗਾ ਕੰਮਾਂ ਦੀ ਸਮੀਖਿਆ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰਵਿੰਦ ਕੁਮਾਰ ਆਈ.ਏ.ਐਸ. ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਹੋਣ ਨਾਲ ਭਾਰਤ ਸਰਕਾਰ ਵੱਲੋਂ ਮਗਨਰੇਗਾ ਕੰਮਾਂ ਸਬੰਧੀ ਜਾਣਕਾਰੀ ਆਨਲਾਈਨ ਹੋਣ ਤੇ ਆਪਣੇ ਆਪ ਹੀ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਉਸ ਦੀ ਬਣਦੀ ਮਜਦੂਰੀ ਦੀ ਰਕਮ ਪਾ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਤੁਰੰਤ ਇਹ ਪ੍ਰਕ੍ਰਿਆ ਪੂਰੀ ਕੀਤੀ ਜਾਵੇ।
ਉਨ੍ਹਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਉਹ ਬਲਾਕ ਪੱਧਰ ਤੇ ਮਗਨਰੇਗਾ ਸਕੀਮ ਦੀ ਗੰਭੀਰਤਾ ਨਾਲ ਨਿਗਰਾਨੀ ਕਰਨ।ਉਨ੍ਹਾਂ ਨੇ ਏ.ਪੀ.ਓਜ ਨੂੰ ਵੀ ਪਿੰਡਾਂ ਦੇ ਦੌਰੇ ਕਰਨ ਲਈ ਕਿਹਾ।ਉਨ੍ਹਾਂ ਨੇ ਕਿਹਾ ਕਿ ਯੋਜਨਾ ਲਾਗੂ ਕਰਨ ਵਿਚ ਕਿਸੇ ਵੀ ਪੱਧਰ ਤੇ ਕੋਈ ਉਣਤਾਈ ਪਾਈ ਗਈ ਜਾਂ ਕੋਈ ਵਿੱਤੀ ਬੇਨਿਯਮੀ ਸਾਹਮਣੇ ਆਈ ਤਾਂ ਜਿੰਮੇਵਾਰ ਨੂੰ ਬਖ਼ਸਿਆ ਨਹੀਂ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਯੋਜਨਾ ਤਹਿਤ ਹਰ ਸੁੱਕਰਵਾਰ ਨੂੰ ਰੁਜਗਾਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਪਿੰਡਾਂ ਵਿਚ ਕੈਂਪ ਲਗਾ ਕੇ ਮਗਨਰੇਗਾ ਕਰਮੀਆਂ ਦੀਆਂ ਮੁਸਕਿਲਾਂ ਦੇ ਹੱਲ ਕਰਨ ਦੀਆਂ ਹਦਾਇਤਾਂ ਵੀ ਉਨ੍ਹਾਂ ਨੇ ਦਿੱਤੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਫਾਜਿਲਕਾ ਜ਼ਿਲ੍ਹੇ ਲਈ 53 ਕਰੋੜ ਰੁਪਏ ਦੀ ਪ੍ਰਵਾਨਗੀ ਮਗਨਰੇਵਾ ਯੋਜਨਾ ਤਹਿਤ ਹੋਈ ਹੈ।ਊਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ ਯੋਜਨਾ ਤਹਿਤ 101 ਆਂਗਣਬਾੜੀ ਕੇਂਦਰ, 80 ਤਾਲਾਬ, 67 ਵਰਮੀ ਕੰਪੋਸਟ ਯੁਨਿਟ ਅਤੇ 55 ਕਿਲੋਮੀਟਰ ਸੜਕ ਕਿਨਾਰਿਆਂ ਤੇ ਰੁੱਖ ਲਗਾਉਣ ਦਾ ਵਾਧੂ ਟੀਚਾ ਵੀ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਮਿੱਥਿਆ ਗਿਆ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply