ਬਟਾਲਾ, 3 ਜੂਨ (ਨਰਿੰਦਰ ਬਰਨਾਲ ) – ਆਟਾ ਦਾਲ ਯੋਜਨਾ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਯੋਜਨਾ ਸਬੰਧੀ ਜਾਣਕਾਰੀ ਦੇਣ ਅਤੇ ਇਨ੍ਹਾਂ ਯੋਜਨਾਵਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਅੱਜ ਐੱਸ.ਡੀ.ਐੱਮ. ਬਟਾਲਾ ਸੌਰਬ ਅਰੋੜਾ ਵੱਲੋਂ ਬਟਾਲਾ ਦੇ ਕੌਂਸਲਰ ਸਾਹਿਬਾਨ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਫੂਡ ਸਪਲਾਈ ਅਫਸਰ ਮੈਡਮ ਸੰਜੋਗਤਾ, ਸੀ.ਡੀ.ਪੀ.ਓ ਵਰਿੰਦਰ ਗਿੱਲ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਹਰਨੇਕ ਸਿੰਘ ਅਤੇ ਸਮੂਹ ਕੌਂਸਲਰ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ.ਡੀ.ਐੱਮ ਸੌਰਭ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣਾ ਪ੍ਰਸ਼ਾਸਨ ਦਾ ਫਰਜ ਹੈ।ਉਨ੍ਹਾਂ ਕਿਹਾ ਕਿ ਭਲਾਈ ਯੋਜਨਾਵਾਂ ਦਾ ਸਿੱਧਾ ਲਾਭ ਲੋੜਵੰਦਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਭਲਾਈ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਨਹੀਂ ਪਹੁੰਚਾਉਂਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਕੌਂਸਲਰ ਸਾਹਿਬਾਨ ਬੁਢਾਪਾ ਪੈਨਸ਼ਨ ਅਤੇ ਆਟਾ ਦਾਲ ਯੋਜਨਾ ਸਬੰਧੀ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਜਿਨ੍ਹਾਂ ‘ਤੇ ਕਾਰਵਾਈ ਕਰਦਿਆਂ ਐਸ.ਡੀ.ਐਮ ਬਟਾਲਾ ਨੇ ਸਬੰਧਤ ਵਿਭਾਗਾਂ ਨੂੰ ਫੌਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਜਨਵਰੀ 2016 ਤੋਂ ਸੂਬਾ ਸਰਕਾਰ ਵੱਲੋਂ ਬੁਢਾਪਾ ਅਤੇ ਹੋਰ ਪੈਨਸ਼ਨਾਂ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ ਅਤੇ ਸ਼ਹਿਰਾਂ ‘ਚ ਬੁਢਾਪਾ ਪੈਨਸ਼ਨ ਬੈਂਕਾਂ ਦੁਆਰਾ ਵੰਡੀ ਜਾ ਰਹੀ ਹੈ ਜਦਕਿ ਪੇਂਡੂ ਖੇਤਰਾਂ ‘ਚ ਪੰਚਾਇਤਾਂ ਦੁਆਰਾ ਪੈਨਸ਼ਨ ਵੰਡੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਤਹਿਤ ਹਰ ਕਾਰਡ ਧਾਰਕ ਨੂੰ ਸਮੇਂ ਸਿਰ ਪੂਰੀ ਕਣਕ ਅਤੇ ਦਾਲ ਮਿਲੇ ਇਸ ਲਈ ਸਰਕਾਰ ਵੱਲੋਂ ਹਰ ਵਾਰਡ ਤੇ ਪਿੰਡ ਲਈ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਟਾ ਦਾਲ ਦੀ ਵੰਡ ਪ੍ਰਣਾਲੀ ‘ਤੇ ਪੂਰੀ ਤਰਾਂ ਨਜ਼ਰ ਰੱਖਣਗੀਆਂ।ਸ੍ਰੀ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਆਟਾ ਦਾਲ, ਪੈਨਸ਼ਨ ਜਾਂ ਕੋਈ ਹੋਰ ਸਰਕਾਰੀ ਸਹੂਲਤ ਜਿਸ ਦੇ ਉਹ ਹੱਕਦਾਰ ਹਨ ਨਹੀਂ ਮਿਲ ਰਹੀ ਤਾਂ ਉਹ ਇਸਦੀ ਸ਼ਿਕਾਇਤ ਸਬੰਧਤ ਵਿਭਾਗ ਜਾਂ ਐੱਸ.ਡੀ.ਐੱਮ ਦਫਤਰ ਕਰ ਸਕਦੇ ਹਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media