Friday, July 17, 2026

ਸ਼ਗਨ ਸਕੀਮ ਦੇ ਪੈਂਡਿੰਗ ਪਏ 5 ਸਾਲ ਪੁਰਾਣੇ ਕੇਸਾਂ ਵਿੱਚ ਵੀ ਨੂੰ ਮਿਲੇਗੀ ਮਾਲੀ ਮਦਦ -ਰਣੀਕੇ

PPN0306201603

ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ-ਭਾਜਪਾ ਗਠਜੋੜ ਨੇ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਜਿੱਤੀਆਂ ਅਤੇ ਤੀਜੀ ਵਾਰ ਵੀ ਪੰਜਾਬ ਦੇ ਲੋਕ ਸੂਬੇੇ ਵਿੱਚ ਕਰਵਾਏ ਗਏ ਰਿਕਾਰਡ ਵਿਕਾਸ ‘ਤੇ ਮੋਹਰ ਲਾਕੇ ਗਠਜੋੜ ਨੂੰ ਪੰਜਾਬ ਦੀ ਸਤਾ ‘ਤੇ ਬਿਠਾਉਣਗੇ। ਲੋਕ ਵਿਰੋਧੀ ਪਾਰਟੀਆਂ ਨੂੰ ਮੁੜ ਬੁਰੀ ਤਰ੍ਹਾਂ ਭਾਂਜ ਦੇਣ ਲਈ ਤਿਆਰ ਹਨ ਕਿਉਕਿ ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਹੋ ਚੁਕੇ ਹਨ ਕਿ ਮੁੱਦਾਹੀਨ ਅਤੇ ਦਿਸ਼ਾਹੀਨ ਵਿਰੋਧੀ ਪਾਰਟੀਆਂ ਕੋਲ ਸਿਵਾਏ ਝੂਠੇ ਕੂੜ ਪ੍ਰਚਾਰ ਤੋਂ ਕੁਝ ਵੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਉਕਤ ਪ੍ਰਗਟਾਵਾ ਕਰਦਿਆਂ ਸਥਾਨਕ ਹਾਜੀ ਰਤਨ ਗੁਰਦੁਆਰਾ ਵਿੱਚ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੀਜੀ ਵਾਰ ਗਠਜੋੜ ਦੀ ਸਰਕਾਰ ਬਨਣਾ ਅਟਲ ਹੈ।ਉਨ੍ਹਾਂ ਕਿਹਾ ਕਿ ਗਠਜੋੜ ਵਲੋਂ ਕਰਵਾਏ ਗਏ ਰਿਕਾਰਡ ਵਿਕਾਸ ਕਾਰਜ ਆਪਣੇ ਆਪ ਵਿਚ ਲਾਮਿਸਾਲ ਪ੍ਰਾਪਤੀ ਹੈ ਜਿਸ ਦੀ ਹਨੇਰੀ ਅੱਗੇ ਕੋਈ ਵੀ ਵਿਰੋਧੀ ਪਾਰਟੀ ਚੋਣਾਂ ਵਿੱਚ ਟਿਕ ਨਹੀਂ ਸਕੇਗੀ। ਸ. ਰਣੀਕੇ ਨੇ ਕਿਹਾ ਕਿ ਵਿਕਾਸ ਹੀ ਗਠਜੋੜ ਦਾ ਮੁੱਦਾ ਰਿਹਾ ਹੈ ਅਤੇ ਆਉਂਦੀਆਂ ਚੋਣਾਂ ਵੀ ਵਿਕਾਸ ਦੇ ਮੁੱਦੇ ‘ਤੇ ਜਿੱਤੀਆਂ ਜਾਣਗੀਆਂ।ਇਕ ਸਵਾਲ ਦੇ ਜਵਾਬ ਵਿੱਚ ਸ. ਰਣੀਕੇ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਬੁਰੀ ਤਰ੍ਹਾ ਨਕਾਰੀ ਜਾ ਚੁੱਕੀ ਹੈ ਜਦਕਿ ਦੂਸਰੇ ਪਾਸੇ ਦਿੱਲੀ ਦੇ ਲੋਕਾਂ ਨਾਲ ਵਿਸਾਹਘਾਤ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਆਮ ਲੋਕਾਂ ਵਿਰੋਧੀ ਚੇਹਰਾ ਵੀ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਦੋਵੇ ਪਾਰਟੀਆਂ ਪੰਜਾਬ ਵਿੱਚ ਸਤਾ ‘ਤੇ ਕਾਬਜ ਹੋਣ ਦੇ ਸੁਪਨੇ ਲੈਣੇ ਛੱਡ ਦੇਣ ਕਿਉਕਿ ਲੋਕ ਵਿਕਾਸ ਦੀ ਰਾਜਨੀਤੀ ਨੂੰ ਹੀ ਤਰਜੀਹ ਦੇਣਗੇ।ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਲੋੜਵੰਦ ਅਤੇ ਆਰਥਿਕ ਪੱਖੋ ਕਮਜ਼ੋਰ ਵਰਗਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਲਈ ਸਲਾਹੁਤਾ ਕਰਦਿਆਂ ਸ. ਰਣੀਕੇ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰਾਂ/ਲਾਭਪਾਤਰੀਆਂ ਦੀ ਭਲਾਈ ਲਈ ਇਨਾਂ੍ਹ ਸਕੀਮਾਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਤੋਂ ਲਾਹਾ ਲੈ ਸਕਣ।
ਸ਼ਗਨ ਸਕੀਮਾਂ ਦੇ ਕੇਸਾਂ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਗਨ ਸਕੀਮ ਦਾ ਦਾਇਰਾ ਬਹੁਤ ਵਿਸ਼ਾਲ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ਼ਗਨ ਸਕੀਮਾਂ ਦੇ ਪੈਂਡਿੰਗ ਕੇਸਾਂ ਵਿਚ ਲਾਭਪਾਤਰੀਆਂ ਨੂੰ ਮਾਲੀ ਮਦਦ ਦੇ ਨਿਰਦੇਸ਼ ਜਾਰੀ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ 5 ਸਾਲਾ ਪੁਰਾਣੇ ਸ਼ਗਨ ਸਕੀਮ ਦੇ ਪੈਂਡਿੰਗ ਪਏ ਕੇਸਾਂ ਵਿਚ ਵੀ ਲਾਭਪਾਤਰੀਆਂ ਨੂੰ ਮਾਲੀ ਮਦਦ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ ਸਮੇਤ ਪਾਰਟੀ ਅਹੁਦੇਦਾਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਰਕੱਸੇ ਕਰਨ ਲਈ ਕਹਿੰਦਿਆਂ ਸ. ਰਣੀਕੇ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ,ਪ੍ਰੋਗਰਾਮਾਂ ਆਦਿ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਉਨ੍ਹਾਂ ਅਹੁਦੇਦਾਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।ਇਸ ਮੌਕੇ ਸ. ਕੋਟਫੱਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਠਜੋੜ ਨੂੰ ਲੋਕਾਂ ਵਲੋਂ ਮਿਲ ਰਹੇ ਹੁੁੰਗਾਰੇ ਤੋਂ ਸਪਸ਼ਟ ਹੈ ਕਿ ਚੋਣਾਂ ਵਿਚ ਵਿਰੋਧੀ ਪਾਰਟੀਆਂ ਨੂੰ ਮੁੂੰਹ ਦੀ ਖਾਣੀ ਪਵੇਗੀ। ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਆਪਣੇ ਸੰਬੋਧਨ ਵਿੱਚ ਵਰਕਰਾਂ ਨੂੰ ਹੁਣ ਤੋਂ ਹੀ ਚੋਣ ਤਿਆਰੀਆਂ ਵਿੱਚ ਜੂਟ ਜਾਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਦੇਸ਼ ਵਿਚ ਖੇਰੂੰ-ਖੇਰੂੰ ਹੋ ਚੁੱਕੀ ਕਾਂਗਰਸ ਪਾਰਟੀ ਦਾ ਕੋਈ ਵਜੂਦ ਨਹੀਂ ਹੈ।ਮੀਟਿੰਗ ਵਿਚ ਐਸ.ਸੀ.ਵਿੰਗ ਦੇ ਭਾਰੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ, ਵਰਕਰ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply