
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਖਾਲਸਾ ਫੁੱਟਬਾਲ ਕਲੱਬ ਰਜਿ: ਦੇ ਵਲੋਂ ਹਰ ਸਾਲ ਦੀ ਲਗਾਇਆ ਜਾਣ ਵਾਲਾ 15 ਦਿਨਾਂ ਸਪੈਸ਼ਲ ਸਮਰ ਕੋਚਿੰਗ ਕੈਂਪ ਅੱਜ ਤੋਂ ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ।ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਹ ਕੋਚ ਜੋਗਿੰਦਰ ਸਿੰਘ ਮਾਨ ਦੀ ਦੇਖ ਰੇਖ ਹੇਠ ਆਯੋਜਤ ਇਸ 15 ਦਿਨਾਂ ਕੈਂਪ ਦੋਰਾਨ ਸ਼ਹਿਰੀ ਤੇ ਪੇਂਡੂ ਖੇਤਰ ਦੇ ਵੱਖ ਵੱਖ ਸਕੂਲਾਂ, ਕਾਲਜ਼ਾਂ ਤੋਂ 200 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਕੋਚ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਕੈਂਪ ਦੋਰਾਨ ਵੱਖ ਵੱਖ ਮਾਹਿਰ ਕੋਚਾਂ ਦੇ ਵੱਲੋਂ ਖਿਡਾਰੀਆਂ ਨੂੰ ਆਧੁਨਿਕ ਖੇਡ ਤਕਨੀਕ ਦੇ ਨਾਲ ਮਾਲੋਮਾਲ ਕਰਨ ਦੇ ਨਾਲ ਨਾਲ ਰੋਜ਼ਾਨਾ ਵਿਸ਼ੇਸ਼ ਖੁਰਾਕ ਵੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਕੋਚਿੰਗ ਕੈਪਾਂ ਦੇ ਨਾਂਲ ਖਿਡਾਰੀਆਂ ਦੀ ਖੇਡ ਸ਼ੈਲੀ ਵਿਚ ਹੋਰ ਵੀ ਨਿਖਾਰ ਆਉਂਦਾ ਹੈ ਤੇ ਖਿਡਾਰੀ ਪਹਿਲਾਂ ਨਾਲੋ ਹੋਰ ਵੀ ਬੇਹਤਰ ਕਰ ਕੇ ਦਿਖਾਉਂਦੇ ਹਨ।ਜਦੋਂ ਕਿ ਖੇਡ ਖੇਤਰ ਦੇ ਪzzਚਾਰ ਤੇ ਪ੍ਰਸਾਰ ਵਿਚ ਵਾਧਾ ਹੁੰਦਾ ਹੈ।ਇਸ ਮੋਕੇ ਸਕੱਤਰ ਮਨਵਿੰਦਰ ਸਿੰਘ, ਮੀਤ ਪ੍ਰਧਾਨ ਰਬਿੰਦਰ ਸਿੰਘ, ਕੋਚ ਭੁਪਿੰਦਰ ਸਿੰਘ ਲੂਸੀ, ਕੋਚ ਪ੍ਰਦੀਪ ਕੁਮਾਰ, ਕੋਚ ਜਸਵੰਤ ਸਿੰਘ, ਸਵਰਨ ਸਿੰਘ ਰੇਲਵੇ, ਦਵਿੰਦਰ ਸਿੰਘ, ਹਰਜੀਤ ਸਿੰਘ, ਦੀਪਕ ਕੁਮਾਰ, ਜਤਿੰਦਰ ਸਿੰਘ ਜਾਨੂੰ, ਮਨਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media