Sunday, October 11, 2026

ਜੀ.ਐਨ.ਡੀ.ਯੂ ਦੀ ਦੇਖ ਰੇਖ ਹੇਠ ਹੋਣਗੀਆਂ 8 ਯੂਨਿਵਰਸਿਟੀ ਪ੍ਰਤੀਯੋਗਿਤਾਵਾਂ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੀਆਂ ਯੂਨਿਵਰਸਿਟੀਆਂ ਦੇ ਸਾਂਝੇ ਸੰਗਠਨ ਏਆਈਯੂ ਦੇ ਵਲੋਂ 2016-17 ਦਾ ਆਲ ਇੰਡੀਆ ਇੰਟਰਵਰਸਿਟੀ ਖੇਡਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਮਹਿਲਾ-ਪੁਰਸ਼ਾਂ ਦੀ ਲੋਡ ਅਤੇ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਫੈਂਸਿੰਗ ਚੈਪੀਅਨਸ਼ਿਪ, ਮਹਿਲਾ-ਪੁਰਸ਼ਾਂ ਦੀ ਪਿਸਟਲ ਸ਼ੂਟਿੰਗ ਅਤੇ .177 ਏਅਰ ਰਾਇਫਲ ਪੀਪ ਸਾਇਟ, ਕਲੇ ਪਿਜਨ ਸ਼ੂਟਿੰਗ ਟਰੈਪ, ਡਬਲ ਟਰੈਪ ਐਂਡ ਸਕਿਟ ਚੈਂਪੀਅਨਸ਼ਿਪ, ਨਾਰਥ ਜੌਨ ਮਹਿਲਾ ਹਾਕੀ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਪ੍ਰਬੰਧਾਂ ਹੇਠ ਆਯੌਜਤ ਹੋਵੇਗੀ।ਇਸ ਸਬੰਧੀ ਅਧਿਕਾਰਤ ਤੋਰ ਤੇ ਐਸੋਸੀਏਸ਼ਨ ਵਲੋਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਪਰ ਜੀ.ਐਨ.ਡੀ.ਯੂ ਦੇ ਖੇਡ ਵਿਭਾਗ ਨੂੰ ਇਸ ਸਬੰਧੀ ਲਿਖਤੀ ਰੂਪ ਵਿਚ ਸੂਚਿਤ ਕਰ ਦਿੱਤਾ ਗਿਆ ਹੈ। ਐਂਟਰੀ ਅਤੇ ਡਿਟੇਲ ਐਂਟਰੀ ਅਤੇ ਪ੍ਰਤੀਯੋਗਿਤਾਵਾਂ ਦੀਆਂ ਤਰੀਕਾਂ ਦਾ ਐਲਾਨ ਏਆਈਯੂ ਵਲੋਂ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply