ਮਾਲੇਰਕੋਟਲ, 7 ਜੂਨ (ਹਰਮਿੰਦਰ ਸਿੰਘ ਭੱਟ) ਸਥਾਨਕ ਰਾਇਕੋਟ ਰੋਡ ‘ਤੇ ਸਥਿਤ ਐਸ.ਬੀ. ਪਬਲਿਕ ਸਕੂਲ ਵਿੱਚ 10ਵੀਂ ਅਤੇ 12ਵੀਂ ਕਲਾਸ ਵਿੱਚ ਵਧੀਆ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਪ੍ਰਿੰਸੀਪਲ ਬਿਲਾਲ ਫਾਰੂਕੀ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਐਮ.ਡੀ.ਸ਼੍ਰੀ ਮਹਿਮੂਦ ਅਖਤਰ ਸ਼ਾਦ ਵਿਸ਼ੇਸ਼ ਤੌਰ ‘ਤੇ ਪਹੁੰਚੇ।ਪ੍ਰਿੰਸੀਪਲ ਮੁਹੰਮਦ ਬਿਲਾਲ ਫਾਰੂਕੀ ਨੇ ਦੱਸਿਆ ਕਿ ਸਕੂਲ ਦੇ 10ਵੀਂ ਤੇ 12ਵੀਂ ਦੇ ਨਤੀਜੇ ਇਸ ਬਾਰ 100% ਰਹੇ। ਉਹਨਾਂ ਦੱਸਿਆ ਕਿ ਸਕੂਲ ਦੀ 10ਵੀਂ ਜਮਾਤ ਵਿਚੋਂ ਕਹਿਕਸ਼ਾ ਫਲਕ ਨੇ 89% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਨੀਤ ਕੋਰ ਨੇ 88% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰੁਬੀਨਾ ਸਲੀਮ ਨੇ 86% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ। ਸਕੂਲ ਦੇ ਐਮ.ਡੀ. ਮਹਿਮੂਦ ਅਖਤਰ ਸ਼ਾਦ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸਕੂਲ ਦੀ ਅਧਿਆਪਿਕਾ ਇਕਰਾ ਸਲੀਮ ਦਾ ਹਿੰਦੀ ਦਾ ਨਤੀਜਾ ਵਧੀਆ ਆਉਣ ਕਾਰਨ ਉਸ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media