Wednesday, July 22, 2026

ਸਪੋਰਟਸ ਸਕੂਲ ਘੁੱਦਾ ਦੇ ਪਲੇਠੇ ਮੈਗਜ਼ੀਨ ਦੀ ਘੁੰਡ ਚੁਕਾਈ

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਰਕਾਰੀ ਸਪੋਰਟਸ ਸਕੂਲ, ਘੁੱਦਾ ਵਲੋਂ ਪਲੇਠਾ ਮੈਗਜ਼ੀਨ ‘ਪਰਵਾਜ਼’ ਰਿਲੀਜ਼ ਕੀਤਾ ਗਿਆ।ਮੈਗਜ਼ੀਨ ਦੀ ਘੁੰਡ ਚੁਕਾਈ ਸਕੂਲ ਡਿਵੈਲਪਮੈਂਟ ਕਮੇਟੀ ਦੇ ਪ੍ਰਧਾਨ ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ ਨੇ ਕੀਤੀ। ਸਕੂਲ ਪ੍ਰਿੰਸੀਪਲ ਸ. ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੈਗਜ਼ੀਨ ਦੇ ਮੁੱਖ ਸੰਪਾਦਕ ਲਾਇਬ੍ਰੇਰੀਅਨ ਮਹਾਂਵੀਰ ਸਿੰਘ ਦੀ ਅਗਵਾਈ ਅਤੇ ਯਤਨਾਂ ਸਦਕਾ ਮੈਗਜ਼ੀਨ ਨੇਪਰੇ ਚੜ੍ਹ ਸਕਿਆ ਹੈ।ਮੈਗਜ਼ੀਨ ਦੇ ਸੰਪਾਦਕੀ ਮੰਡਲ ਨੇ ਮੈਗਜ਼ੀਨ ਵਿਚ ਸਾਰੇ ਸਾਲ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਨੁੂੰ ਬਹੁਤ ਹੀ ਮਿਹਨਤ ਅਤੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਇਸ ਮੌਕੇ ਸਕੂਲ ਸਟਾਫ਼ ਗੁਰਸ਼ਰਨ ਸਿੰਘ, ਰਤਿੰਦਰਪਾਲ ਕੌਰ, ਅਮਰਬੀਰ ਕੌਰ, ਦੀਪਾਲੀ ਮਿੱਤਲ, ਸੁਖਪਾਲ ਕੌਰ, ਸੁਮਨ ਗਰਗ, ਸੰਦੀਪ, ਰੁਪਿੰਦਰ ਕੌਰ, ਮੀਰਾ ਬੇਦੀ, ਵਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਆਦਿ ਵੀ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply