Thursday, October 15, 2026

ਪੰਚਾਇਤ ਸੰਮਤੀ ਜਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀਆਂ ਭੱਖਦੀਆਂ ਮੰਗਾਂ ‘ਤੇ ਹੋਈਆਂ ਵਿਚਾਰਾਂ

PPN1906201609

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਪੰਚਾਇਤ ਸੰਮਤੀ ਜਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀ ਇਕਤੱਰਤਾ ਸੂਬਾ ਪ੍ਰਧਾਨ ਪ੍ਰਮਿੰਦਰ ਸਿੰਘ ਰੰਧਾਵਾ ਮਰੀਦਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਬਾਸਰਕੇ, ਰਮਨਦੀਪ ਕੋਰ,ਮਲਤਾਨੀ ਮਾਹਲਾ, ਗੁਰਚਰਨ ਸਿੰਘ ਰਾਏ, ਮੈਡਮ ਅਨੀਤਾ, ਰਜਵੰਤ ਸਿੰਘ ਸੰਧੂ, ਹਰਦੀਪ ਸਿੰਘ, ਰਣਜੀਤ ਸਿੰਘ, ਜੀਵਨ ਲਾਲ ਅਤੇ ਹਰਨੇਕ ਸਿੰਘ ਨੇ ਭਾਗ ਲਿਆ।ਮੀਟਿੰਗ ਦੇ ਵੇਰਵ ਦੇਂਦਿਆਂ ਸਹਾਇਕ ਪ੍ਰੈਸ ਸੱਕਤਰ ਰਮਨਦੀਪ ਕੋਰ ਨੇ ਦੱਸਿਆ ਕਿ ਐਸੋਸੀਏਸਨ ਨੂੰ ਜਿਥੇ ਰਜਿਸਟਰਡ ਕਰਾਉਣ ਦਾ ਨਿਰਣਾ ਲਿਆ ਗਿਆ ਹੈ, ਉਥੇ ਮੁਲਾਜਮਾਂ ਦੀਆਂ ਭੱਖਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਵਿਟਾਦਰਾ ਕਰਦਿਆਂ ਐਸਸੀਏਸ਼ਨ ਨੂੰ ਵਧੇਰੇ ਸਰਗਰਮ ਕਰਨ ਦਾ ਫੈਸਲਾ ਵੀ ਲਿਆ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply