
ਜੰਡਿਆਲਾ ਗੁਰੂ, 19 ਜੂਨ (ਹਰਿੰਦਰ ਪਾਲ ਸਿੰਘ) -ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ ਨੇ ਸਰਕਾਰੀ ਸੈਕੰਡਰੀ ਸਕੂਲ ਜੱਬੋਵਾਲ(ਅੰਮ੍ਰਿਤਸਰ) ਦਾ ਅਹੁੱਦਾ ਸੰਭਾਲ ਲਿਆ ਹੈ।ਦੀਪਇੰਦਰਪਾਲ ਦਾ ਜੱਬੋਵਾਲ ਸਕੂਲ ਪਹੁੰਚਣ ਤੇ ਸਕੂਲ ਸਟਾਫ,ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਤੋ ਪਹਿਲਾਂ ਦੀਪਇੰਦਰਪਾਲ ਸਿੰਘ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੰਡਿਆਲਾ ਗੁਰ ਵਿਖੇ ਬਤੌਰ ਕਾਰਜਕਾਰੀ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।ਇਥੇ ਇਹ ਦੱਸਣਾ ਜਰੂਰੀ ਹੈ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਸਿਖਿਆ ਵਿਭਾਗ ਵਿੱਚ 249 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਉਪਰੰਤ ਨਿਯੁਕਤੀਆਂ ਕੀਤੀਆਂ ਹਨ।ਪ੍ਰਿੰਸੀਪਲ ਖਹਿਰਾ ਨੇ ਅਹੁੱਦਾ ਸੰਭਾਲਣ ਉਪਰੰਤ ਸੰਬੋਧਨ ਕਰਦਿਆ ਕਿਹਾ ਕਿ ਸਟਾਫ ਦੇ ਸਹਿਯੋਗ ਨਾਲ ਉਹ ਆਪਣੀਆਂ ਸੇਵਾਵਾਂ ਪਾਰਦਰਸ਼ੀ ਢੰਗ ਨਾਲ ਨਿਭਾਉਣਗੇ ਅਤੇ ਬੱਚਿਆ ਦੀ ਪੜਾਈ ਤੇ ਸਕੂਲ ਦੀ ਬੇਹਤਰੀ ਲਈ ਹਰ ਸੰਭਵ ਕੋਸਿਸ਼ ਕਰਨਗੇ।ਇਸ ਮੌਕੇ ਜਰਮਨਜੀਤ ਸਿੰਘ ਯੁਨੀਅਨ ਆਗੂ,ਸਮੂੰਹ ਸਟਾਫ ਮਂੈਬਰਜ, ਡਾ. ਜੋਧਾਨਗਰੀ, ਗੁਰਬਖਸ਼ ਸਿੰਘ ਤਰਸਿੱਕਾ, ਜੋਇ ਖੈਹਰਾ, ਜੋਤਵਰਿੰਦਰ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਨਵਨਿਯੁੱਕਤ ਪ੍ਰਿੰਸੀਪਲ ਨਵਿੰਦਰ ਸਿੰਘ ਡੇਅਰੀਵਾਲ, ਨਿਰਮਲ ਸਿੰਘ, ਮੁਖਤਾਰ ਸਿੰਘ, ਆਰ. ਕੇ ਜੁਲਕਾ, ਪ੍ਰਮਿੰਦਰਜੀਤ ਸਿੰਘ ਚਾਹਲ, ਅਮਨ ਸ਼ਰਮਾ ਯੁਨੀਅਨ ਆਗੂ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media