ਅੰਮ੍ਰਿਤਸਰ, 1 ਜੁਲਾਈ (ਪ੍ਰੀਤਮ ਸਿੰਘ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਜਿਥੇ ਅਨੇਕਾਂ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ ਉਥੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ, ਟਰੱਸਟ ਵੱਲੋਂ ਕੀਤੇ ਗਏ ਇੱਕ ਹੋਰ ਉਪਰਾਲੇ ਤਹਿਤ ਜੰਡਿਆਲਾ ਗੁਰੂ ਸਰਾਂ ਰੋਡ ਵਿਖੇ ਅੱਜ ਲੋੜਵੰਦ ਲੜਕੀਆਂ ਲਈ ਫ੍ਰੀ ਸਿਲਾਈ ਕਢਾਈ ਸੈਂਟਰ ਦਾ ਸ਼ੁੱਭ ਮਹੂਰਤ ਕੀਤਾ ਗਿਆ। ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਅਤੇ ਅਤੇ ਸਿਲਾਈ ਸੈਂਟਰ ਦੇ ਸੰਚਾਲਕ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਥੇ ਹਰ ਧਰਮ ਦੀਆਂ ਬੱਚੀਆਂ ਨੂੰ 6 ਮਹੀਨੇ ਦਾ ਸਿਲਾਈ ਕਢਾਈ ਦਾ ਕੋਰਸ ਫ੍ਰੀ ਸਿਖਾਇਆ ਜਾਵੇਗਾ।ਕਲਾਸਾਂ ਰੋਜ਼ਾਨਾ ਸਵੇਰੇ 9.00 ਵਜੇ ਤੋਂ 1.00 ਵਜੇ ਤੱਕ ਲੱਗਣਗੀਆਂ।ਉਨਾਂ ਕਿਹਾ ਕਿ ਤਕਰੀਬਨ 15 ਪਿੰਡਾਂ ਦੀਆਂ 100 ਦੇ ਕਰੀਬ ਲੜਕੀਆਂ ਦੇ ਫ੍ਰੀ ਸਿਲਾਈ ਕਢਾਈ ਦੇ ਕੋਰਸ ਵਾਸਤੇ ਫਾਰਮ ਭਰੇ ਗਏ ਹਨ ਅਤੇ ਹੋਰ ਫਾਰਮ ਭਰੇ ਜਾ ਰਹੇ ਹਨ।ਭਾਈ ਸਾਹਿਬ ਨੇ ਦਸਿਆ ਕਿ ਜਿਥੇ ਸਿਲਾਈ ਕਢਾਈ ਸੈਂਟਰ ਖੋਲਿਆ ਹੈ ਉਥੇੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਭਲਾਈ ਕੇਂਦਰ ਵਲੋਂ ਹਰ ਧਰਮ ਦੀਆਂ 180 ਦੇ ਕਰੀਬ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਗੁਰਮਤਿ ਸੰਗੀਤ ਅਕੈਡਮੀ ਵਲੋਂ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਦੇ ਕੀਰਤਨ ਦੀ ਸਿਖਲਾਈ ਦਿੱਤੀ ਹੈ।ਅਤੇ ਅਜਿਹੇ ਭਲਾਈ ਦੇ ਕੰਮ ਕਰਕੇ ਮਨ ਨੂੰ ਹਮੇਸ਼ਾਂ ਸਕੂਨ ਮਿਲਦਾ ਹੈ।ਸਾਹਿਬਜਾਦਾ ਜੋਰਾਵਾਰ ਸਿੰਘ ਫ੍ਰੀ ਸਿਲਾਈ ਕਢਾਈ ਸੈਂਟਰ ਦਾ ਸ਼ੁੱਭ ਮਹੂਰਤ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਉਨਾਂ ਨੇ ਭਾਈ ਗੁਰਕਿਬਾਲ ਸਿੰਘ ਵਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਸ਼ਲਾਘਾ ਕਰਦਿਆਂ ਕਿਹਾ ਕਿ ਭਾਈ ਸਾਹਿਬ ਉਨਾਂ ਨੂੰ ਜੋ ਵੀ ਸੇਵਾ ਲਾਉਣਗੇ, ਉਹ ਸੇਵਾ ਉਹ ਪਹਿਲ ਦੇ ਅਧਾਰ ‘ਤੇ ਪੂਰੀ ਕਰਨ ਦਾ ਯਤਨ ਕਰਨਗੇ।ਇਸ ਤੋਂ ਪਹਿਲਾਂ ਸਵੇਰੇ ਸਵੇਰੇ 8.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਗੁਰਮਤਿ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਕੇਵਲ ਸਿੰਘ ਖੇਲਾ, ਟਹਿਲਇੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ ਅਤੇ ਲਾਗਲੇ ਪਿੰਡਾਂ ਦੇ ਸਰਪੰਚਾਂ ਅਤੇ ਸੰਗਤਾਂ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media