Friday, July 31, 2026

ਪੇਨ ਤੇ ਟੇਨ ਦੇ ਛੇਤੀ ਅਲਾਟਮੈਂਟ ਲਈ ਨਵੀਂ ਬਿਨੈਪੱਤਰ ਪ੍ਰਕਿਰਿਆ

C
C

ਨਵੀਂ ਦਿੱਲੀ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਕੰਪਨੀ ਬਿਨੈਕਾਰਾਂ ਨੂੰ ਪੇਨ ਅਤੇ ਟੇਨ ਜਲਦ ਦੇਣ ਵਾਸਤੇ ਪੇਨ ਸੇਵਾ ਪ੍ਰਦਾਤਾ ਕੰਪਨੀਆਂ- ਮੈਸਰਜ ਐਨ.ਐਸ.ਡੀ.ਐਲ ਈ.ਜੀ.ਓ.ਵੀ ਅਤੇ ਮੈਸਰਜ ਯੂ.ਟੀ ਆਈ.ਟੀ .ਐਸ. ਐਲ ਦੇ ਪੋਰਟਲ ਉਤੇ ਡਿਜ਼ੀਟਲ ਤਬਦੀਲ ਪ੍ਰਮਾਣ ਪੱਤਰ ਆਧਾਰਤ ਬਿਨੈਪੱਤਰ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਹਨ। ਨਵੀਂ ਪ੍ਰਕਿਰਿਆ ਹੇਠ ਸਹੀ ਆਨਲਾਈਨ ਬਿਨੈਪੱਤਰ ਭਰਨ ਦੇ ਬਾਅਦ ਇੱਕ ਦਿਨ ਦੇ ਅੰਦਰ ਪੇਨ ਅਤੇ ਟੇਨ ਦਿੱਤੇ ਜਾਣਗੇ। ਇਸ ਤਰ੍ਹਾਂ ਪੈਨ ਸੇਵਾ ਪ੍ਰਦਾਤਾ ਮੈਸਰਜ ਐਨ.ਐਸ.ਡੀ.ਐਲ ਈ.ਜੀ.ਓ.ਵੀ ਅਤੇ ਮੈਸਰਜ ਯੂ.ਟੀ ਆਈ.ਟੀ .ਐਸ. ਐਲ ਦੇ ਪੋਰਟਲ ਉਤੇ ਵਿਅਕਤੀਗਤ ਪੇਨ ਲਈ ਇੱਕ ਨਵੇਂ ਆਧਾਰ ਨਾਲ ਜੁੜਿਆ ਈ-ਹਸਤਾਖ਼ਰ ਬਿਨੈਪੱਤਰ ਪ੍ਰਕਿਰਿਆ ਉਪਲੱਬਧ ਹੈ।ਉਪਰੋਕਤ ਬਿਨੈਪੱਤਰ ਲਈ ਯੂ.ਆਰ.ਐਲ.ਲਿੰਕ ਵਿਭਾਗੀ ਵੈਬਸਾਈਟ ‘ਨਿਚੋਮੲਟੳਣਨਿਦੳਿ.ਗੋਵ.ਨਿ’.ਦੇ ਅਹਿਮ ਲਿੰਕ ਤੇ ਉਪਲੱਬਧ ਹੈ।
ਮੈਸਰਜ ਐਨ.ਐਸ.ਡੀ.ਐਲ ਈ.ਜੀ.ਓ.ਵੀ ਵੀ ਰਾਹੀਂ ਪੇਨ ਬਿਨੈਪੱਤਰ ਵਿੱਚ ਆਧਾਰ ਨਾਲ ਜੁੜੇ ਈ- ਹਸਤਾਖ਼ਰ ਨਾਲ ਨਾ ਸਿਰਫ ਕਾਗਜ ਰਹਿਤ, ਪਰੇਸ਼ਾਨੀ ਮੁਕਤ ਪੇਨ ਬਿਨੈਪੱਤਰ ਪ੍ਰਕਿਰਿਆ ਸੁਨਿਸ਼ਚਿਤ ਹੋਵੇਗੀ।ਸਗੋਂ ਇਸ ਨਾਲ ਕਾਫੀ ਹਦ ਤਕ ਡੁਪਲੀਕੇਟ ਪੇਨ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇਗਾ ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply