ਬਟਾਲਾ, 25 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਅਚਲੇਸ਼ਵਰ ਧਾਮ ਅਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੂੰ ਜਾਂਦੀ ਸੜਕ ਨੂੰ ਚੌੜਿਆਂ ਤੇ ਨਵੀਂ ਬਣਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਇਸ ਪਾਵਨ ਅਸਥਾਨ ਵੱਲ ਜਾਣ ਸਮੇਂ ਅਸਾਨੀ ਹੋਵੇ। ਸੂਬਾ ਸਰਾਕਰ ਵੱਲੋਂ ਬਟਾਲਾ ਤੋਂ ਅੱਚਲ ਸਾਹਿਬ ਤੱਕ ਸੜਕ ਦੀ ਚੌੜਾਈ 32 ਫੁੱਟ ਕਰ ਦਿੱਤੀ ਗਈ ਹੈ ਅਤੇ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਤੋਂ ਜਲੰਧਰ ਨੂੰ ਜਾਂਦੀ ਸੜਕ ਨੂੰ ਮਹਿਤਾ ਚੌਂਕ ਤੱਕ ਨਵੀਂ ਬਣਾਇਆ ਦਿੱਤਾ ਗਿਆ ਹੈ ਅਤੇ ਇਸ ਸਾਰੇ ਪ੍ਰੋਜੈਕਟ ਉੱਪਰ 8.74 ਕਰੋੜ ਰੁਪਏ ਦੀ ਲਾਗਤ ਆਈ ਹੈ।
ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਪਾਵਨ ਅਸਥਾਨ ਸ੍ਰੀ ਅੱਚਲ ਸਾਹਿਬ ਤੱਕ ਸੜਕ ਨੂੰ ਚੌੜਿਆਂ ਤੇ ਮਜਬੂਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਸ੍ਰੀ ਅੱਚਲ ਸਾਹਿਬ ਤੱਕ ਸੜਕ ਚੌੜੀ ਹੋਣ ਕਾਰਨ ਹੁਣ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਸੜਕ ਤੰਗ ਹੋਣ ਕਾਰਨ ਬਟਾਲਾ ਤੋਂ ਸਵੇਰੇ-ਸ਼ਾਮ ਜੋ ਸ਼ਰਧਾਲੂ ਤੁਰ ਕੇ ਦਰਸ਼ਨਾਂ ਨੂੰ ਜਾਂਦੇ ਸਨ ਉਨ੍ਹਾਂ ਨੂੰ ਵਧਦੀ ਟਰੈਫਿਕ ਕਾਰਨ ਸਮੱਸਿਆ ਹੁੰਦੀ ਸੀ। ਸ. ਲੋਧੀਨੰਗਲ ਨੇ ਕਿਹਾ ਕਿ ਲੋਕਾਂ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਨੇ ਇਸ ਪਾਵਨ ਤੀਰਥ ਤੱਕ ਸੜਕ ਨੂੰ ਚੌੜਿਆਂ ਕੀਤਾ ਹੈ ਜਿਸ ਲਈ ਉਹ ਸਮੁੱਚੇ ਹਲਕੇ ਦੀ ਸੰਗਤ ਵੱਲੋਂ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 …
Punjab Post Daily Online Newspaper & Print Media