
ਅੰਮ੍ਰਿਤਸਰ, 28 ਜੁਲਾਈ (ਪ੍ਰੀਤਮ ਸਿੰਘ) – ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 13ਵਾਂ ਅਰਦਾਸ ਸਮਾਗਮ 3 ਦਸੰਬਰ ਅਯੋਜਿਤ ਕੀਤਾ ਜਾਵੇਗਾ।ਇਸ ਸਬੰਧੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਈ ਮੀਟਿੰਗ ਦੌਰਾਨ ਤਕਰੀਬਨ 500 ਮੈਂਬਰਾਂ ਨੂੰ 13ਵੇਂ ਅਰਦਾਸ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਿਆ ਅਤੇ 12ਵੇਂ ਅਰਦਾਸ ਸਮਾਗਮ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਵਰੀ 2017 ਵਿੱਚ ਆ ਰਹੇ 350 ਸਾਲ ਆਗਮਨ ਪੁਰਬ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਅਰੰਭੀ ਗਈ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ‘ਪੰਜਵੀਂ ਲਹਿਰ ਸਬੰਧੀ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਵਾਹਿਗੁਰੂ ਸਿਮਰਨ ਜਾਪ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਹੋਰ ਬੇਅੰਤ ਬਾਣੀਆਂ ਦੀ ਸੰਗਤਾਂ ਨੇ ਹਾਜਰੀ ਲਗਾਈ।ਬਾਰਾਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਭਾਈ ਸਾਹਿਬ ਜੀ ਨੇ ਕਕਿਹਾ ਕਿ ਹੁਣ 13ਵੀਂ ਅਰਦਾਸ ਸਮਾਗਮ ਮੌਕੇ 3 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ‘ਜੀਅ ਦਇਆ ਪ੍ਰਵਾਨ’ ਕਰਵਾਇਆ ਜਾਵੇਗਾ।ਉਨਾਂ ਨੇ ਬੇਨਤੀ ਕੀਤੀ ਕਿ ਕਲਗੀਧਰ ਦੀਆਂ ਖੁਸ਼ੀਆਂ ਲੈਣ ਲਈ ਆਪਿ ਜਪਹੁ ਅਵਰਾ ਨਾਮ ਜਪਾਵਹੁ ਨੂੰ ਮੁੱਖ ਰੱਖਦੇ ਹੋਏ ਸੰਗਤ ਵੱਧ ਤੋਂ ਵੱਧ ਜਪੁਜੀ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ, ਵਾਹਿਗੁਰੂ ਗੁਰਮੰਤਰ ਦੇ ਜਾਪ ਦੀਆਂ ਹਾਜਰੀਆਂ ਲਗਾਉਣ ਅਤੇ ਇੰਨਾਂ ਦਾ ਵੇਰਵਾ 3 ਦਸੰਬਰ ਨੂੰ ਦਿੱਤੇ ਹੋਏ ਫੋਨ ਨੰਬਰ ‘ਤੇ ਲਿਖਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਭਾਈ ਗੁਰਇਕਬਾਲ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਿੱਥੇ ਉਹ ਜਪ-ਤਪ ਦੀਆਂ ਹਾਜਰੀਆਂ ਲਗਾਉਣ, ਉਥੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਵੀ ਦਰਸ਼ਨ ਕਰਕੇ ਕਲਗੀਧਰ ਪਿਤਾ ਜੀ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media