
ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਜਾਬ ਵਲੌ ਦਿੱਤੇ ਗਏ ਥੀਮ ਹੈਪੇਟਾਈਟਿਸ- ਸੀ ਨੂੰ ਜਾਣੋ-ਹੁਣੇ ਕਦਮ ਚੁੱਕੋ ਤੇ ਸ਼ਹੀਦ ਮੱਖਣ ਸਿੰਘ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਪਠਾਨਕੋਟ ਅਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਵਿਸ਼ਵ ਹੈਪੇਟਾਈਟਿਸ (ਕਾਲਾ ਪੀਲੀਆ) ਦਿਵਸ ਮਨਾਇਆ ਗਿਆ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਪੀਡੀਮੋਲੋਜਿਸਟ (ਆਈ.ਡੀ.ਐਸ.ਪੀ) ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਹੈਪੇਟਾਈਟਿਸ ਬੀ ਅਤੇ ਸੀ ਦੋਵੇਂ ਜਿਗਰ ਦੀਆਂ ਬੀਮਾਰੀਆਂ ਹਨ, ਜਿਸ ਦਾ ਸਮੇਂ ਸਿਰ ਰਹਿੰਦਿਆ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱੱਧ ਹੋ ਸਕਦੀਆਂ ਹਨ।ਇਹ ਬੀਮਾਰੀ ਹੈਪੇਟਾਈਟਸ ਵਾਇਰਸ ਕਾਰਨ ਫੈਲਦੀ ਹੈ ।ਇਹ ਵਾਇਰਸ ਮੁੱਖ ਤੌਰ ਤੇ ਪਜ ਪ੍ਰਕਾਰ ਦੇ ਹੁਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ ਏ,ਬੀ,ਸੀ,ਡੀ ਅਤੇ ਈ ਕਿਹਾ ਜਾਂਦਾ ਹੈ।ਉਨਾਂ ਕਿਹਾ ਕਿ ਹੈਪੇਟਾਈਟਸ ਏ ਤੇ ਈ ਪਾਣੀ ਅਤੇ ਭੋਜਨ ਰਾਹੀਂ ਹੁਦਾ ਹੈ, ਜਦ ਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲ ਦੀਆਂ ਹਨ। ਹੈਪੇਟਾਈਟਿਸ ਬੀ ਤੇ ਸੀ ਤੋ ਬਚਾਅ ਲਈ ਜਰੂਰੀ ਹੈ ਕਿ ਸਾਫ ਟੀਕੇ ਅਤੇ ਸੂਈਆਂ ਦੀ ਵਰਤੌ ਕੀਤੀ ਜਾਣੀ ਚਾਹੀਦੀ ਹੈ।ਸਰੀਰ ਦੇ ਕਿਸੇ ਵੀ ਕਿਸਮ ਦਾ ਟੈਟੂ ਛਪਵਾਉਣ ਤੋ ਗੁਰੇਜ ਕੀਤਾ ਜਾਵੇ। ਰੇਜ਼ਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ।ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜਾਉਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸਰਕਾਰ ਵੱਲੋ ਮੰਜੂਰਸ਼ੁਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਚੜਾਇਆ ਹਮਡਖ।
ਡਾ: ਕਾਂਸਰਾ ਨੇ ਸੰਬੋਧਨ ਕਰਦਿਆਂ ਨੇ ਕਿਹਾ ਕਿ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੱਕਸਦ ਨਾਲ ਸਿਹਤ ਵਿਭਾਗ ਪੰਜਾਬ ਵਲੋ ਇੱਕ ਕਦਮ ਹੋਰ ਚੁੱਕਦੇ ਹੋਏ ਪੰਜਾਬ ਵਾਸੀਆਂ ਲਈ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ-ਸੀ ਰਲੀਫ ਫੰਡ ਸਕੀਮ ਦੀ ਸ਼ੂਰੁਆਤ ਕੀਤੀ ਹੈ ਜਿਸ ਅਧੀਨ ਰਾਜ ਦੇ 22 ਜਿਲਾ੍ਹ ਹਸਪਤਾਲਾਂ ਅਤੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੈਪੇਟਾਈਟਿਸ-ਸੀ ਦੀ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਮੰਤਵ ਹਰ ਵਰਗ ਦੇ ਲੋਕਾਂ ਨੂੰ ਵੱੱਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਜਿਸ ਪ੍ਰਤੀ ਸੂਬਾ ਸਰਕਾਰ ਵੱਚਨਬੱਧ ਹੈ।ਉਨਾਂ ਜਾਣਕਾਰੀ ਦਿੱਤੀ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਪਹਿਲਾ ਰਾਜ ਹੈ ਜਿਸ ਨੇ ਇਹ ਸਕੀਮ ਨੂੰ ਲਾਗੂ ਕੀਤਾ ਹੈ।
ਸੀਨੀਅਰ ਮੈਡੀਕਲ ਅਖ਼ਸਰ ਡਾ. ਭੁਪਿਦਰ ਸਿਘ ਨੇ ਨੇ ਕਿਹਾ ਕਿ ਹਰ ਸਾਲ 1.5 ਲੱੱਖ ਲੋਕਾਂ ਦੀ ਮੌਤ ਹੈਪੇਟਾਈਟਸ ਬੀ ਦੇ ਕਾਰਨ ਹੁੰਦੀ ਹੈ ਅਤੇ ਦੁਨੀਆਂ ਦੇ ਲੱੱਗ ਭੱੱਗ 40 ਕਰੌੜ ਲੌਕ ਇਸ ਬੀਮਾਰੀ ਨਾਲ ਜਿੰਦਗੀ ਬਤੀਤ ਕਰ ਰਹੇ ਹਨ।ਉਨਾਂ ਕਿਹਾ ਕਿ ਸ਼ਰਾਬ, ਨਸ਼ਾ ਆਦਿ ਇਸ ਬੀਮਾਰੀ ਦੇ ਹੋਣ ਦਾ ਮੁੱੱਖ ਕਾਰਨ ਬਣ ਦੀ ਜਾ ਰਹੀ ਕਿਉਕਿ ਲਿਵਰਸਿਰੋਸਿਸ ਹੋਣ ਨਾਲ ਇਨਸਾਨ ਦੀ ਮੌਤ ਸਕਦੀ ਹੈ ।ਉਨਾਂ ਕਿਹਾ ਕਿ ਜਾਗੂਰਤਾ ਨਾਲ ਹਰ ਸਾਲ 4000 ਲੋਕਾਂ ਦੀ ਜਾਨ ਵੀ ਬਚਾਈ ਜਾਂਦੀ ਹੈ। ਹੈਪੇਟਾਈਟਸ ਏ ਅਤੇ ਈ ਸਬਧੀ ਡਾ: ਐਮ ਐਲ ਅਤਰੀ ਜੀ ਨੇ ਦੱਸਿਆ ਕਿ ਇਸ ਤੋ ਬਚਾਓ ਲਈ ਜਰੂਰੀ ਹੈ ਕਿ ਸਾਫ ਸੁਥਰੇ ਭੋਜਨ ਤੇ ਪਾਣੀ ਦੀ ਵਰਤੋ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਦੀਆਂ ਇਨ੍ਹਾਂ ਕਿਸਮਾਂ ਦੀ ਪਕੜ ਵਿੱਚ ਜਦੋ ਕੋਈ ਵਿਅਕਤੀ ਆਉਂਦਾ ਹੈ ਤਾਂ ਉਸਨੂੰ ਹਲਕਾ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ ਅਤੇ ਕਮਜੋਰੀ ਮਹਿਸੂਸ ਹੁਦੀ ਹੈ।ਪਿਸ਼ਾਬ ਦਾ ਰੰਗ ਗੁੜਾ ਪੀਲਾ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲੱਗਣਾ ਵੀ ਇਸ ਦੇ ਮੁੱਖ ਲੱਛਣ ਹਨ।ਇਹ ਲੱਛਣ ਹੋਣ ਤੇ ਤੁਰੰਤ ਮਰੀਜ ਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।ਭਾਰਤ ਨੂੰ ਹੈਪੇਟਾਈਟਸ ਮੁਕਤ ਦੇਸ਼ ਬਣਾਉਣ ਲਈ ਜਰੂਰੀ ਹੈ ਕਿ ਇਸ ਸਬਧੀ ਬਚਾਅ ਪ੍ਰਤੀ ਜਾਗੂਰਤਾ ਦੇ ਸਨੇਹਿਆਂ ਨੂੰ ਘਰ ਘਰ ਗਜ।ਜ਼ੁਕਉਣ ਦੀ ਲੋੜ ਹੈ ਤੇ ਸਮੇਂ ਰਹਿੰਦਿਆ ਇਸ ਦਾ ਇਲਾਜ ਕਰਵਾਉਣਾ ਜਰੂਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਜੋਸ਼ੀ, ਪ੍ਰਿਸੀਪਲ ਸ਼੍ਰੀ ਮਤੀ ਭੁਪਿੰਦਰ ਕੌਰ [ਸ਼ਹੀਦ ਮੱਖਣ ਸਿੰਘ ਕੰਨਿਆ ਸੀਨੀਅਰ ਸੰਕੈਡਰੀ ਸਕੂਲ], ਇੰਚਾਰਜ ਮਾਸ ਮੀਡੀਆ ਸ਼ੀ੍ਰਮਤੀ ਗੁਰਿਦਰ ਕੌਰ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿਘ, ਡਾਟਾ ਮੈਨੇਜਰ ਸ੍ਰੀ ਹੇਮੰਤ ਸ਼ਰਮਾ ਆਦਿ ਹਾਜ਼ਰ ਸਨ।ਇਸ ਮੌਕੇ ਸਕੂਲ ਦੇ ਬੱਚਿਆਂ ਨੇ ਹੈਪੇਟਾਈਟਿਸ ਦੇ ਸੰਬਧ ਚਾਰਟ ਮੇਕਿੰਗ ਪ੍ਰਤਿਯੋਗਤਾ ਵੀ ਕਰਵਾਈ ਗਈ ਅਤੇ ਜੇਤੂ ਬੱਚਿਆ ਨੂੰ ਇਨਾਮ ਵੀ ਦਿੱਤੇ ਗਏ।
Punjab Post Daily Online Newspaper & Print Media