ਇਹ ਧੁੱਪ ਹੈ ਜਾਂ ਚੁੱਪ ਹੈ।
ਰੱਬ ਦਾ ਕਹਿਰ ਕਹਾਂ,
ਜਾਂ ਕਾਤਲ ਕੁੱਖ ਹੈ।
ਚਾਰੇ ਪਾਸੇ ਹੀ ਉਜਾੜ ਹੈ,
ਕਿਤੇ ਕਿਤੇ ਦਿਸਦਾ ਰੁੱਖ ਹੈ।
ਇਸ ਭੀੜ ਵਿੱਚ ਉਦਾਸੀਆਂ,
ਹਰ ਚਿਹਰੇ ‘ਤੇ ਦੁੱਖ ਹੈ।
ਪਸ਼ੂਆਂ ਪੰਛੀਆਂ ਤੇ ਕਿੰਨਾ,
ਜ਼ੁਲਮੀ ਹੋ ਗਿਆ ਮਨੁੱਖ ਹੈ।
ਕੌਣ ਕਹਿੰਦਾ ਮੈਂ ਇਕੱਲਾ ਹਾਂ,
ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ।

ਗੁਰਪ੍ਰੀਤ ਮਾਨ ਮੌੜ
ਸ੍ਰੀ ਮੁਕਤਸਰ ਸਾਹਿਬ।
ਮੋਬਾ : 98761 98000
Punjab Post Daily Online Newspaper & Print Media