Wednesday, August 12, 2026

ਗੁਰਪ੍ਰੀਤ ਸਿੰਘ ਝੱਬਰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਬਣੇ

ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ)- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸਰਨਜੀਤ ਸਿੰਘ ਢਿਲੋਂ ਨਾਲ ਸਲਾਹ ਮਸਵਰਾ ਕਰਕੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਝੱਬਰ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਉਣ ਤੇ ਉਨ੍ਹਾਂ ਦੇ ਸਮੱਰਥਕਾਂ ਵਿਚ ਭਾਰੀ ਖੁਸੀ ਪਾਈ ਜਾ ਰਹੀ ਹੈ।ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਰੀਬੀ ਮੰਨੇ ਜਾਂਦੇ ਗੁਰਪ੍ਰੀਤ ਸਿੰਘ ਝੱਬਰ ਦੀ ਪਾਰਟੀ ਲਈ ਕੀਤੇ ਅਣਥੱਕ ਯਤਨਾਂ ਦੀ ਬਦੌਲਤ ਪਾਰਟੀ ਨੇ ਇਹ ਵੱਡੀ ਜਿੰਮੇਵਾਰੀ ਦੇ ਕੇ ਸ. ਝੱਬਰ ਦਾ ਮਾਣ ਵਧਾਇਆ ਹੈ।ਜਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਝੱਬਰ ਇਸ ਵੇਲੇ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਸ੍ਰੋਮਣੀ ਕਮੇਟੀ ਮੈਂਬਰ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜੋਨ ਨੇ ਮੀਤ ਪ੍ਰਧਾਨ ਵੀ ਹਨ।ਬਤੌਰ ਸ੍ਰੋਮਣੀ ਕਮੇਟੀ ਮੈਂਬਰ ਸ. ਝੱਬਰ ਦੇ ਧਾਰਮਿਕ ਖੇਤਰ ਵਿਚ ਕੀਤੇ ਕੰਮ ਅਣਥੱਕ ਕੰਮਾਂ ਕਰਕੇ ਉਨ੍ਹਾਂ ਦੀ ਘੇਰਾ ਵਧਿਆ ਹੈ।ਉਧਰ ਯੂਥ ਕੋਰ ਕਮੇਟੀ ਦਾ ਮੈਂਬਰ ਚੁਣੇ ਜਾਣ ਤੇ ਗੁਰਪ੍ਰੀਤ ਸਿੰਘ ਝੱਬਰ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਸਮੇਂ ਸਮੇਂ ਤੇ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੈ ਅਤੇ ਹਮੇਸਾ ਉਨ੍ਹਾਂ ਨੇ ਪਾਰਟੀ ਦੀ ਚੜਦੀ ਕਲਾ ਲਈ ਕੰਮ ਕੀਤਾ ਹੈ।ਉਨ੍ਹਾਂ ਆਪਣੀ ਨਿਯੁਕਤੀ ਤੇ ਖੁਸੀ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਕੇ ਪਾਰਟੀ ਦੀ ਤਨ,ਮਨ ਅਤੇ ਧਨ ਨਾਲ ਸੇਵਾ ਕਰਨਗੇ।ਸ. ਗੁਰਪ੍ਰੀਤ ਸਿੰਘ ਝੱਬਰ ਦੀ ਇਸ ਨਿਯੁਕਤੀ ਤੇ ਐਮ.ਐਲ.ਏ ਪ੍ਰੇਮ ਮਿੱਤਲ, ਐਮ.ਐਲ.ਏ ਚਤਿੰਨ ਸਿੰਘ ਸਮਾਓ, ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਅਵਤਾਰ ਸਿੰਘ ਜਿਲਾ ਯੂਥ ਪ੍ਰਧਾਨ, ਪ੍ਰੇਮ ਕੁਮਾਰ ਅਰੋੜਾ ਜਿਲਾ ਪ੍ਰਧਾਨ ਸਹਿਰੀ, ਜਸਵਿੰਦਰ ਸਿੰਘ ਤਾਮਕੋਟ ਸਰਕਲ ਪ੍ਰਧਾਨ ਮਾਨਸਾ, ਅਮਨਦੀਪ ਸਿੰਘ ਭੈਣੀਭਾਗਾ ਯੂਥ ਸਰਕਲ ਪ੍ਰਧਾਨ ਮਾਨਸਾ, ਕੁਲਵੰਤ ਸਿੰਘ ਹੀਰੋਂ ਸਰਕਲ ਪ੍ਰਧਾਨ ਭੀਖੀ, ਹਰਵਿੰਦਰ ਸਿੰਘ ਧਲੇਵਾਂ ਯੂਥ ਸਰਕਲ ਪ੍ਰਧਾਨ ਭੀਖੀ, ਬਲਜਿੰਦਰ ਸਿੰਘ ਘਾਲੀ ਸਰਕਲ ਪ੍ਰਧਾਨ ਜੋਗਾ, ਬੂਟਾ ਸਿੰਘ ਅਕਲੀਆ ਸਰਕਲ ਪ੍ਰਧਾਨ, ਰੂਬਲ ਸਿੰਘ ਪ੍ਰਧਾਨ ਆਈ.ਟੀ ਵਿੰਗ, ਲ਼ਖਵਿੰਦਰ ਸਿੰਘ, ਭਰਪੂਰ ਅਤਲਾ, ਗੁਰਮੀਤ ਨਿੱਕਾ, ਹਰਮਨ ਸਿੰਘ, ਰੇਸ਼ਮ ਸਿੰਘ ਬਣਾਂਵਾਲੀ ਆਦਿ ਆਗੂਆਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply