Tuesday, March 17, 2026

 7 ਸਤੰਬਰ ਨੂੰ ਮਜੀਠੀਆ ਦੀ ਕੋਠੀ ਦਾ ਘਿਰਾਉ ਕਰਨ ਲਈ ਪੱਤਰਕਾਰਾਂ ਨੇ ਕੀਤੀ ਮੀਟਿੰਗ

PPN0309201601
ਅਜਨਾਲਾ 3 ਸਤੰਬਰ (ਪੰਜਾਬ ਪੋਸਟ ਬਿਊਰੋ) – ਚੰਡੀਗੜ ਪੰਜਾਬ ਜਰਨਲਿਸਟਸ ਐਸ਼ੋਸੀਏਸ਼ਨ ਇਕਾਈ ਅਜਨਾਲਾ ਦੀ ਇਕ ਹੰਗਾਮੀ ਮੀਟਿੰਗ ਪੱਤਰਕਾਰਾਂ ਦੇ ਦਫਤਰ ਵਿਖੇ ਕਨਵੀਨਰ ਵਿਜੇ ਕੁਮਾਰ ਪੰਕਜ ਦੀ ਅਗਵਾਈ ‘ਚ ਹੋਈ।ਜਿਸ ਵਿਚ 7 ਸਤੰਬਰ ਨੂੰ ਲੋਕ ਸੰਪਰਕ ਮੰਤਰੀ ਬਿਕਰਜੀਤ ਸਿੰਘ ਮਜੀਠੀਆਂ ਦੀ ਕੋਠੀ ਦਾ ਘਿਰਾਉ ਕਰਨ ਸਬੰਧੀ ਪਹਿਲਾਂ ਤੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਅਤੇ ਸਮੂਹ ਪੱਤਰਕਾਰਾਂ ਨੂੰ ਇਸ ਘਿਰਾਉ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।
ਸਥਾਨਕ ਕਸਬਾ ਅਜਨਾਲਾ ਵਿਖੇ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ ਹੰਗਾਮੀ ਮੀਟਿੰਗ ਵਿੱਚ ਅਜਨਾਲਾ, ਭਿੰਡੀਸੈਦਾ, ਚਮਿਆਰੀ ਅਤੇ ਹੋਰ ਵੱਖ ਵੱਖ ਸਟੇਸ਼ਨਾਂ ਤੋ 3 ਦਰਜਨ ਤੋ ਵਧੇਰੇ ਪੱਤਰਕਾਰਾਂ ਨੇ ਹਿੱਸਾ ਲਿਆ, ਜਿਸ ਵਿਚ ਵਿਸ਼ੇਸ ਤੌਰ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਪਹੁੰਚੇ ।ਇਸ ਮੌਕੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੱਤਰਕਾਰ ਪਿਛਲੇ ਲੰਮੇ ਸਮੇ ਤੋ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਪਰ ਅਜੇ ਤੱਕ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੇ ਪੱਤਰਕਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ।ਮਹਿਕਮੇ ਦੇ ਮੰਤਰੀ ਬਿਕਰਮ ਮਜੀਠੀਆਂ ਨੇ ਪਿਛਲੇ ਕਰੀਬ 8 ਸਾਲਾਂ ਤੋ ਪੱਤਰਕਾਰਾਂ ਦੀਆਂ ਮੰਗਾਂ ਨੂੰ ਸੁਨਣ ਲਈ ਕਦੇ ਵੀ ਕੋਈ ਮੀਟਿੰਗ ਨਹੀ ਕੀਤੀ, ਜਦ ਕਿ ਇਸ ਤੋ ਪਹਿਲਾਂ ਦੇ ਕਰੀਬ ਅੱਧੀ ਦਰਜਨ ਮੰਤਰੀ 25 ਸਾਲਾਂ ਦੇ ਸਮੇ ਦੌਰਾਨ ਹਰ ਸਾਲ ਵੱਖ ਵੱਖ ਜਿਲੇ ਵਿਚ ਪੱਤਕਾਰਾਂ ਨਾਲ ਮੀਟਿੰਗਾਂ ਕਰਦੇ ਰਹੇ ਹਨ ਅਤੇ ਉਹਨਾਂ ਦੀਆਂ ਮੰਗਾਂ ਅਤੇ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਦੇ ਰਹੇ ਹਨ।ਉਹਨਾਂ ਕਿਹਾ ਅਜਿਹੇ ਮੰਤਰੀ ਦਾ ਕੌੜਾ ਤਜੱਰਬਾ ਨਾ ਭੂਤਕਾਲ ਵਿਚ ਦੇਖਿਆ ਗਿਆ ਹੈ ਅਤੇ ਨਾ ਹੀ ਭਵਿੱਖ ਵਿਚ ਦੇਖਿਆ ਜਾ ਸਕੇਗਾ।ਉਹਨਾਂ ਕਿਹਾ 7 ਤਰੀਕ ਨੂੰ ਬਿਕਰਮ ਮਜੀਠੀਆਂ ਦੀ ਕੋਠੀ ਦਾ ਪੱਤਰਕਾਰ ਸੌਕੀਆਂ ਤੌਰ ‘ਤੇ ਘਿਰਾਉ ਨਹੀ ਕਰ ਰਹੇ ਸਗੋ ਆਪਣੀਆਂ ਮੰਗਾਂ ਤੇ ਮੰਤਰੀ ਦੀਆਂ ਆਪ ਹੁਦਰੀਆਂ ਦੇ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਬਾਦਲ ਵੱਲੋ ਹਮੇਸ਼ਾਂ ਹੀ ਪੱਤਰਕਾਰਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਪੱਤਰਕਾਰਾਂ ਲਈ ਖੁਲੇ ਗੱਫੇ ਰੱਖੇ ਹਨ, ਪਰ ਪਤਾ ਨਹੀ ਉਹਨਾਂ ਗੱਫਿਆਂ ਦੇ ਦਰਸ਼ਨ ਪੱਤਰਕਾਰਾਂ ਨੂੰ ਕਦੋ ਕਰਵਾਏ ਜਾਣਗੇ।
ਇਸ ਮੌਕੇ ਜਿਲਾ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਐਸ ਪ੍ਰਸ਼ੋਤਮ, ਮਾਸਟਰ ਅਸ਼ੋਕ ਸ਼ਰਮਾ, ਸਰਬਮਾਨ ਸਿੰਘ ਜੋਹਲ, ਗੁਰਪ੍ਰੀਤ ਸਿੰਘ ਢਿਲੋ, ਸਤਿੰਦਰ ਸਿੰਘ ਮਾਕੋਵਾਲ, ਡਾ. ਧਰਮਿੰਦਰ ਸਿੰਘ, ਜਗਜੀਤ ਸਿੰਘ, ਪਲਵਿੰਦਰ ਸਿੰਘ ਸਰੰਗਲ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਤੇੜਾ, ਰਮਨਪ੍ਰੀਤ ਸਿੰਘ ਗ੍ਰੰਥਗੜ੍ਹ, ਵਰਿੰਦਰ ਸ਼ਰਮਾ, ਗੁਰਿੰਦਰ ਸਿੰਘ ਬਾਠ, ਜੋਗਾ ਸਿੰਘ ਹੇਰ, ਸੁੱਖ ਮਾਹਲ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ ਰਿਆੜ, ਅਮਨ ਦੇਵਗਨ, ਵਿਸ਼ਾਲ ਸ਼ਰਮਾ, ਅਜੇ ਸ਼ਰਮਾ, ਗੁਰਜੰਟ ਸਿੰਘ, ਸੁਰਜੀਤ ਸਿੰਘ, ਪੰਕਜ ਮੱਲ੍ਹੀ ਸਮੇਤ ਕਈ ਹੋਰ ਪੱਤਰਕਾਰ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply