Thursday, October 8, 2026

ਕ੍ਰਿਪਾਲ ਖਾਲਸਾ ਮਿਸ਼ਨ ਮੱਲ੍ਹੀਆਂ ਦੇ ਸਹਿਯੋਗ ਨਾਲ ਤਪਿਆਨਾ ਸਾਹਿਬ ਦਾ ਜੋੜ ਮੇਲਾ ਮਨਾਇਆ

ਤਰਸਿੱਕਾ, 3 ਸਤੰਬਰ (ਕੰਵਲ ਜੋਧਾਨਗਰੀ)-  ਪਿੰਡ ਮੱਲ੍ਹੀਆਂ ਵਿਖੇ ਹਰ ਸਾਲ ਦੀ ਤਰ੍ਰਾਂ ਸ੍ਰੀ ਤਪਿਆਨਾ ਸਾਹਿਬ ਦਾ ਜੋੜ ਮੇਲਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਗਿਆ।ਇਸ ਸਬੰਧੀ ਪਿਛਲੇ ਦਿਨਾਂ ਤੋਂ ਲਗਾਤਾਰ 10 ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੀਵਾਨ ਹਾਲ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਜੀ ਦੀ ਅਗਵਾਈ ਵਿੱਚ ਵਿਸ਼ਾਲ ਦੀਵਾਨ ਸਜਾਇਆ ਗਿਆ।ਜਿਸ ਵਿੱਚ ਉਚ ਕੋਟੀ ਦੇ ਰਾਗੀ ਜਥਿਆਂ ਤੇ ਕਵੀਸਰਾਂ ਨੇ ਗੁਰੁ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸ਼ਾਮ ਨੂੰ ਪੰਜਾਬ ਕਬੱਡੀ ਐਸੋਸੇਸਨ ਵੱਲੋਂ ਕ੍ਰਿਪਾਲ ਖਾਲਸ਼ਾ ਮਿਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਅਮਿੰਤਸਰ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂਾ ਦੇ ਮੈਚ ਕਰਵਾਏ ਗਏ।ਜਿਸ ਵਿੱਚ ਪਿੰਡ ਮੱਲੀਆਂ ਦੇ ਲੜਕੇ ਅਤੇ ਲੜਕੀਆਂ ਦੀ ਟੀਮ ਨੇ ਪਹਿਲਾ, ਪਹਿਲਾ ਸਥਾਨ ਅਤੇ ਪਿੰਡ ਬਾਲੀਆਂ ਮੱਝਪੁਰ ਦੇ ਲੜਕੇ ਅਤੇ ਲੜਕੀਆਂ ਦੀ ਟੀਮ ਨੇ ਦੂਜਾ, ਦੂਜਾ ਸਥਾਨ ਹਾਸਿਲ ਕੀਤਾ।ਜੇਤੂਆਂ ਨੂੰ ਇਨਾਮ ਵੰਡੇ ਗਏ ਗਿਆ।ਇਸ ਮੋਕੇ ਕ੍ਰਿਪਾਲ ਖਾਲਸਾ ਮਿਸ਼ਨ ਦੇ ਸ੍ਰਪਰਸਤ ਪ੍ਰਕਾਸ ਸਿੰਘ ਸ਼ਾਹ ਮੱਲ੍ਹੀਆਂ, ਅਰਜਨ ਸਿੰਘ, ਬਿਕਰਮਜੀਤ ਸਿੰਘ ਨੰਬਰਦਾਰ, ਡਾ: ਬਲਕਾਰ ਸਿੰਘ, ਮਨਜਿੰਦਰ ਸਿੰਘ ਮੱਲ੍ਹੀ, ਅਰੂੜ ਸਿੰਘ ਮਾਧੋ, ਬਲਦੇਵ ਸਿੰਘ ਦੇਬਾ ਆਦਿ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਵਿੱਚ ਸੰਗਤ ਮਜੂਦ ਸੀ।ੇ ਗੁਰੁ ਕਾ ਲੰਗਰ ਅਟੁੱਤ ਵਰਤਾਇਆ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply