Tuesday, February 24, 2026

ਬਾਬੇ ਨਾਨਕ ਦੇ ਵਿਆਹ ਪੁਰਬ ਤੇ 400 ਬੱਚਿਆਂ ਨੂੰ ਮੁਫਤ ਵਰਦੀਆਂ ਤੇ ਲਿਖਣ ਸਮੱਗਰੀ ਵੰਡੀ

PPN0909201602

ਬਟਾਲਾ, 9 ਸਤਬਰ (ਨਰਿੰਦਰ ਬਰਨਾਲ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁਖ ਰੱਖਦਿਆਂ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਨੇ 529 ਵੇ ਵਿਆਹ ਪੁਰਬ ਨੂੰ ਸਮਰਪਿਤ ਵਰਦੀ ਵੰਡ ਸਮਾਰੋਹ ਕਰਵਾਇਆ । ਕਾਦੀਆ ਰੋਡ ਸਥਿਤ ਸ਼ਾਹਬਾਦ ਮੋੜ ‘ਤੇ ਕਰਵਾਏ ਸਮਾਗਮ ਵਿਚ ਵੱਖ ਵੱਖ ਸਰਕਾਰੀ ਸਕੂਲਾਂ ਦੇ 400 ਦੇ ਕਰੀਬ ਵਿਦਿਆਰਥੀਆਂ ਨੂੰ ਵਰਦੀਆਂ, ਪੈਨ, ਪੈਨਸਿਲਾਂ, ਕਾਪੀਆਂ ਆਦਿ ਵੰਡੀਆਂ ਗਈਆਂ ।ਸਮਾਗਮ ਦਾ ਉਦਘਾਟਨ ਚੇਅਰਮੈਨ ਕੁਲਵੰਤ ਸਿੰਘ ਚੀਮਾ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਮਰਦੀਪ ਸਿੰਘ ਸੈਣੀ, ਉਪ ਜਿਲ੍ਹਾ ਸਿਖਿਆ ਅਫਸਰ ਭਾਰਤ ਭੂਸਨ ਨੇ ਸਾਝੇ ਤੋਰ ਕੀਤਾ।ਵਿਦਿਆਰਥੀਆਂ ਨੂੰ ਵਰਦੀ ਵੰਡ ਸਮਾਗਮ ਮੌਕੇ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ ਕਿ ਹਰਦੇਵ ਮੈਮੋਰੀਅਲ ਸੁਸਾਇਟੀ ਹਰ ਸਾਲ ਹੀ ਵਿਦਿਆਰਥੀਆਂ ਦੇ ਭਲੇ ਵਾਸਤੇ ਕਾਰਜ ਕਰਦੀ ਹ,ੈ ਇਸ ਵਾਸਤੇ ਸੁਸਾਇਟੀ ਦੀ ਸਰਾਹਨਾ ਕਰਨੀ ਬਣਦੀ ਹੈ। ਉਨਾਂ ਕਿਹਾ ਕਿ ਹਰ ਸੁਸਾਇਟੀ ਨੂੰ ਚਾਹੀਦਾ ਹੈ ਕਿ ਸਮਾਜ ਭਲਾਈ ਦੇ ਨਾਲ ਵਿਦਿਆਰਥੀ ਹਿੱਤਾਂ ਵਾਸਤੇ ਵੀ ਕੰਮ ਕਰੇ ।ਇਸ ਮੌਕੇ ਡਿਪਟੀ ਡੀ.ਈ.ਓ ਭਾਰਤ ਭੂਸ਼ਨ, ਲਖਵਿੰਦਰ ਸਿੰਘ ਘਣੀਏ ਕੇ ਬਾਗਰ, ਬਲਰਾਜ ਸਿੰਘ ਬਾਜਵਾ, ਲਖਵਿੰਦਰ ਸਿੰਘ ਹਰਚੋਵਾਲ, ਡਾ. ਜਤਿੰਦਰ ਮਹਾਜਨ, ਮਹਾਂਬੀਰ ਸਿੰਘ, ਸੁਖਵਿੰਦਰ ਸਿੰਘ ਪੱਡਾ, ਰਾਮਪਾਲ, ਪਰਬੋਧ ਕੁਮਾਰ, ਰਜਿੰਦਰ ਸਿੰਘ ਮਸਾਣੀਆ, ਪ੍ਰਿੰਸੀਪਲ ਪਰਮਜੀਤ ਕੌਰ ਧੁੱਪਸੜੀ, ਬਲਵਿੰਦਰ ਸਿੰਘ ਕਾਹਲਵਾਂ, ਵਿਜੇ ਕੁਮਾਰ ਬਸਰਾਵਾਂ, ਚਰਨਜੀਤ ਸਿੰਘ, ਸਮਾਜ ਸੇਵਾ ਦਿਲਬਾਗ ਸਿੰਘ ਬਸਰਾਵਾਂ, ਪ੍ਰਿੰਸੀਪਲ ਸੁਲੱਖਣ ਸਿੰਘ, ਗੁਰਬਿੰਦਰ ਸਿੰਘ ਭਾਮ, ਵਰਿੰਦਰ ਸਿੰਘ ਰੰਧਾਵਾ, ਰਜਿੰਦਰ ਸਿੰਘ ਧੂਪਸੜੀ, ਸੁਮਨ ਬਾਲਾ, ਕੁਲਦੀਪ ਕੌਰ, ਆਦਿ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ, ਪ੍ਰਿੰਸੀਪਲ ਤੇ ਅਧਿਆਪਕ ਹਾਜ਼ਰ ਸਨ।ਸਮਾਗਮ ਵਿਚ ਪਹੁੰਚੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾ ਤੇ ਆਧਿਆਪਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ।ਸੰਗਤਾ ਵਾਸਤੇ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply