
ਬਟਾਲਾ, 11 ਸਤੰਬਰ (ਨਰਿੰਦਰ ਬਰਨਾਲ)ਸਿੱਖਿਆ ਵਿਭਾਗ ਪੰਜਾਬ ਵੱਲੋ ਵਿਦਿਆਰਥੀਆਂ ਵਿਚ ਸਾਇੰਸ ਦੇ ਵਿਸ਼ੇ ਦੀ ਰੌਚਿਕਤਾ ਬਣਾਈ ਰੱਖਣ ਵਾਸਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਸਾਇੰਸ ਸਿਟੀ ਦੇ ਟੂਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੇ ਵਿਦਿਆਰਥੀਆਂ ਨੇ ਬੀਤੇ ਦਿਨੀ ਸਾਂਇੰਸ ਸਿਟੀ ਦਾ ਵਿਦਿਆਕ ਟੂਰ ਲਗਾਇਆ ਤੇ ਸਾਇੰਸ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਹਾਸਿਲ ਕੀਤੀ।ਸਕੂਲ ਦੇ 60 ਵਿਦਿਆਰਥੀਆਂ ਵੱਲੋ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਯਾਂਤਰਾ ਦੌਰਾਨ ਨੇ ਆਪਣੀਆ ਕਾਪੀਆਂ ਉਪ ਸਾਇੰਸ ਵਿਸ਼ੇ ਦੀਆਂ ਸਾਰੀਆਂ ਗੱਲਾਂ ਨੂੰ ਨੋਟ ਕੀਤਾ ਤੇ ਬਾਅਦ ਵਿਚ ਹੋਰ ਵੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਦਰਸਨ ਲਾਲ ਤੇ ਗੁਰਮੀਤ ਸਿੰਘ ਪਾਰੋਵਾਲ, ਸੁਖਵਿੰਦਰ ਸਿੰਘ ਹਾਜਰ ਸਨ। ਇਹਨਾ ਵਿਦਿਅਕ ਟੂਰਾਂ ਦਾ ਵਿਦਿਆਰਥੀ ਵਰਗ ਤੇ ਖਾਸ ਕਰਕੇ ਅਧਿਆਪਕ ਵਰਗ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਹੈ, ਇਸ ਨਾਲ ਸਾਇੰਸ ਵਿਸ਼ੇ ਵਿਚ ਤਾਜੀਆਂ ਤਕਨੀਕਾ ਤੋ ਜਾਣੁ ਵੀ ਹੋਇਆ ਜਾ ਰਿਹਾ ਹੈ, ਇਹੋ ਜਿਹੇ ਵਿਦਿਅਕ ਟੂਰ ਵਿਦਿਆਰਥੀ ਵਰਗ ਵਾਸਤੇ ਸੋਨੇ ਤੇ ਸੁਹਾਗਾ ਸਾਬਤ ਹੋ ਰਹੇ ਹਨ।
Punjab Post Daily Online Newspaper & Print Media