Thursday, October 1, 2026

ਟਰੈਕਟਰ ਖੋਹਣ ਵਾਲਾ ਕਥਿਤ ਦੋਸ਼ੀ ਪੁਲਿਸ ਵੱਲੋਂ ਕਾਬੂ

ppn1409201616ਚੌਂਕ ਮਹਿਤਾ, 14 ਸਤੰਬਰ (ਜੋਗਿੰਦਰ ਸਿੰਘ ਮਾਣਾ) ਪੁਲਿਸ ਥਾਣਾ ਮਹਿਤਾ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਜੂਨ ਮਹੀਨੇ ਵਿੱਚ ਇਲਾਕੇ ਵਿੱਚੋ ਖੋਹਿਆ ਗਿਆ ਇੱਕ ਟਰੈਕਟਰ ਦੋਸ਼ੀ ਸਮੇਤ ਬਰਾਮਦ ਕਰ ਲਿਆ ਗਿਆ।ਐਸ.ਐਚ.ਓ ਸੁਰਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 6-7 ਜੂਨ 2016 ਦੀ ਦਰਮਿਆਨੀ ਰਾਤ ਲਖਵਿੰਦਰ ਸਿੰਘ ਪੁੱਤਰ ਕਾਹਨ ਸਿੰਘ ਕੌਮ ਜੱਟ ਵਾਸੀ ਭਲਾਈਪੁਰ ਪੁਰਬਿਆਂ ਜੋ ਕਿ ਮਹਿਤਾ ਚੌਂਕ ਘੁਮਾਣ ਰੋਡ ਤੇ ਚੰਦਨ ਪੈਲਸ ਦੇ ਨੇੜਿਓ ਦੀ ਲੰਘ ਰਿਹਾ ਸੀ ਤਾਂ ਇਕ ਅਣਪਛਾਤੇ ਨੌਜਵਾਨ ਨੇ ਉਸ ਕੋਲੋ ਲਿਫਟ ਮੰਗੀ ਉਸ ਨੇ ਉਸ ਨੌਜਵਾਨ ਨੂੰ ਨਾਲ ਬਿਠਾ ਲਿਆ ਥੌੜੀ ਦੇਰ ਅੱਗੇ ਜਾ ਕੇ ਪਿੱਛੋਂ ਇੱਕ ਹੋਰ ਨੌਜਵਾਨ ਮੋਟਰਸਾਈਕਲ ਤੇ ਅੱਗੇ ਆ ਗਿਆ ਤੇ ਉਹਨਾਂ ਦੋਵਾਂ ਨੌਜਵਾਨਾਂ ਰਲ ਕੇ ਲਖਵਿੰਦਰ ਸਿੰਘ ਕੋਲੋ ਉਸਦਾ ਫਾਰਮਟਰੈਕ 6055 ਟਰੈਕਟਰ ਰੰਗ ਨੀਲਾ ਖੋਹ ਲਿਆ ਜਿਸ ਦੀ ਰਿਪੋਟ ਉਸਨੇ ਥਾਣਾ ਮਹਿਤਾ ਵਿਖੇ ਮੁਕਦਮਾ ਨੰ42/16 ਜੁਰਮ 379ਬੀ(2) ਆਈ ਪੀ ਸੀ ਤਹਿਤ ਦਰਜ ਕਰ ਲਿਆ।ਕਲ ਕਿਸੇ ਖਾਸ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਤਹਿਤ ਏ ਐਸ ਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਅੱਡਾ ਨਾਥ ਦੀ ਖੁਹੀ ਵਿਖੇ ਨਾਕਾ ਲਾ ਕੇ ਇਕ ਦੋਸ਼ੀ ਨੂੰ ਬੱਸ ਵਿੱਚ ਚੜਦੇ ਸਮੇ ਗ੍ਰਿਫਤਾਰ ਕਰ ਲਿਆ।ਜਿਸ ਦੀ ਪਹਿਚਾਣ ਅੰਗਰੇਜ ਸਿੰਘ ਪੁੱਤਰ ਸੋਹਣ ਸਿੰਘ ਕੌਮ ਜੱਟ ਵਾਸੀ ਵਡਾਲਾ ਕਲਾਂ ਵੱਜੋ ਹੋਈ ਅੱਜ ਉਸ ਨੂੰ ਬਾਬਾ ਬਕਾਲਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਗਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply