Tuesday, March 24, 2026

ਮਾਹਾਂ ਦੀ ਫਸਲ ਤੋਂ ਵਧੇਰੇ ਪੈਦਾਵਾਰ ਲਈ ਨਵੀਨਤਮ ਖੇਤੀ ਤਕਨੀਕਾਂ ਅਪਨਾਉਣ ਦੀ ਲੋੜ – ਡਾ. ਅਮਰੀਕ ਸਿੰਘ

ppn1809201609

ਪਠਾਨਕੋਟ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ ਖੁਦ ਇੱਕ ਕਿਲੋ ਤੋਂ ਪੰਜ ਕਿਲੋ ਤੱਕ ਦੀ ਪੈਕਿੰਗ ਕਰਕੇ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਵਧੇਰੇ ਫਾਇਦਾ ਲਿਆ ਜਾ ਸਕਦਾ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨਾਂ ਵਿੱਚ ਮਾਹਾਂ ਦੀ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਗੱਲਬਾਤ ਕਰਦਿਆਂ ਕਹੇ।ਇਸ ਮੌਕੇ ਡਾ. ਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ,ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ,ਅਮਿਤ ਕੁਮਾਰ ਬਲਾਕ ਟੈਕਨੀਕਲ ਮੈਨੇਜ਼ਰ,ਅਗਾਂਹਵਧੂ ਕਿਸਾਨ ਸ਼ਾਮ ਸਿੰਘ ,ਬਲਵਿੰਦਰ ਸਿੰਘ ਅਤੇ ਮਨਦੀਪ ਸਿੰਘ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਾਹਾਂ ਦੀ ਕਾਸ਼ਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜਮੀਨ ਦੀ ਸਿਹਤ ਵੀ ਸਧਾਰੀ ਜਾ ਸਕਦੀ ਹੈ। ਉਨਾਂ ਕਿਹਾ ਕਿ ਮਾਹਾਂ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਨਵੀਨਤਮ ਖੇਤੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ।ਉਨਾਂ ਕਿਹਾ ਕਿ ਦਾਲਾਂ ਦਾ ਮੰਡੀਕਰਨ ਜੇਕਰ ਖਪਤਕਾਰਾਂ ਨੂੰ ਸਿੱਧੇ ਰੂਪ ਵਿੱਚ ਸੰਪਰਕ ਕਰਕੇ ਕੀਤਾ ਜਾਵੇ ਤਾਂ ਖਪਤਕਾਰ ਨੂੰ ਜਿਥੇ ਵਾਜ਼ਬ ਭਾਅ ਤੇ ਮਿਆਰੀ ਦਾਲ ਮਿਲ ਸਕੇਗੀ, ਉਥੇ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ ਉਨਾਂ ਕਿਹਾ ਕਿ ਮੰਡੀਕਰਨ ਦੀ ਇਸ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ “ਖੇਤ ਤੋਂ ਘਰ”ਾਾਾ.ਡੳਰਮਟੋਹੋਮੲ.ਨੲਟ ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ।ਉਨਾਂ ਕਿਹਾ ਕਿ ਇਸ ਵੈਬਸਾਈਟ ਤੇ ਕੋਈ ਵੀ ਖਪਤਕਾਰ,ਕਿਸਾਨਾਂ ਨਾਲ ਸਿੱਧਿਆਂ ਸੰਪਰਕ ਕਰਕੇ ਖੇਤੀ ਉਤਪਾਦ ਖ੍ਰੀਦ ਸਕੇਗਾ।ਉਨਾਂ ਕਿਹਾ ਕਿ ਕੋਈ ਵੀ ਖਪਤਕਾਰ ਵਿਆਹ-ਸ਼ਾਦੀਆਂ ਲਈ ਜਾਂ ਭਵਿੱਖ ਦੀਆਂ ਜ਼ਰੂਰਤਾਂ ਲਈ ਬਾਸਮਤੀ,ਦਾਲਾਂ,ਸਬਜੀਆਂ,ਸ਼ਹਿਦ ਅਤੇ ਦੁੱਦ ਪਦਾਰਥ ਬੁੱਕ ਕਰਵਾ ਸਕਦਾ ਹੈ ।ਉਨਾਂ ਕਿਹਾ ਕਿ ਅਜਿਹਾ ਹੋਣ ਨਾਲ ਖਪਤਕਾਰਾਂ ਨੂੰ ਮਿਆਰੀ ਖੇਤੀ ਪਦਾਰਥ ਵਾਜ਼ਬ ਭਾਅ ਤੇ ਮਿਲ ਸਕਣਗੇ ਅਤੇ ਕਿਸਾਨਾਂ ਨੂੰ ਆਪਣੀ ੳਪੁਜ ਦਾ ਵਾਜ਼ਬ ਭਾਅ ਮਿਲ ਸਕੇਗਾ।ਉਨਾਂ ਕਿਸਾਨਾਂ ਨੂੰ ਵੈਬਸਾਈਟ ਨਾਲ ਜੁੜਣ ਦੀ ਅਪੀਲ ਕੀਤੀ ।ਉਨਾਂ ਦੱਸਿਆ ਕਿ 22 ਸਤੰਬਰ ਨੂੰ ਪਠਾਨਕੋਟ ਸਥਿਤ ਐਵਲਨ ਸਕੂਲ ਦੇ ਆਡੀਟੋਰੀਅਮ ਵਿੱਚ ਵੈਬਸਾਈਟ ਬਾਰੇ ਜਾਣਕਾਰੀ ਦੇਣ ਲਈ ਕਿਸਾਨਾਂ ਅਤੇ ਖਪਤਕਾਰਾਂ ਦਾ ਜਾਗਰੁਕਤਾ ਕੈਂਪ ਲਗਾਇਆ ਜਾਵੇਗਾ,ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਕਰਨਗੇ।ਡਾ ਮਨਦੀਪ ਕੌਰ ਨੇ ਕਿਹਾ ਕਿ ਮਾਂਹਾਂ ਦੀ ਫਸਲ ਤੰਬਾਕੂ ਸੁੰਡੀ ਸ਼ੁਰੂਆਤੀ ਹਮਲੇ ਸਮੇਂ ਪ੍ਰਭਾਵਤ ਬੂਟੇ ਨੂੰ ਨਸ਼ਟ ਕਰਕੇ ਸੁੰਢੀਆਂ ਦਾ ਖਾਤਮਾ ਕਰੋ।ਉਨਾਂ ਕਿਹਾ ਕਿ ਜੇਕਰ ਹਮਲਾ ਜ਼ਿਆਦਾ ਹੁੰਦਾ ਹੈ ਤਾਂ 150 ਮਿ.ਲਿ.ਨੁਵਾਕਰੋਨ 10 ਈ ਸੀ ਜਾਂ 800 ਗਰਾਮ ਐਸੀਫੇਟ 75 ਐਸ ਪੀਜਾਂ 1.5 ਲਿਟਰ ਕਲੋਰੋਪਾਈਰੀਫਾਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply