Sunday, June 29, 2025
Breaking News

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਚੁਣੇ ਗਏ ਹੈਡ ਬੁਆਏ ਤੇ ਹੈਡ ਗਰਲ

PPN2751401

ਅੰਮ੍ਰਿਤਸਰ, 27 ਮਈ (ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਬਰਾਂਚ-1 ਵਿਖੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਸਕੂਲ ਵਿਖੇ ਰਾਜਨਬੀਰ ਸਿੰਘ ਹੈਡ ਬੁਆਏ ਅਤੇ ਜਸਮੀਤ ਕੌਰ ਹੈਡ ਗਰਲ ਵਜੋਂ ਚੋਣ ਕਰਕੇ  ਉਨਾਂ ਨੂੰ ਪਿਆਰ ਦੀਆਂ ਅਸੀਸਾਂ ਦਿੰਦੇ ਹੋਏ ਕਿਹਾ ਕਿ ਸਕੂਲ ਵਿਖੇ ਪੂਰੀ ਇਮਾਨਦਾਰੀ ਨਾਲ ਪੜਨਾ, ਲਿਖਣਾ ਅਤੇ ਅਪਣਾ, ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕਰਨਾ ਹੈ।ਉਨਾਂ ਨੇ ਇਹ ਵੀ ਤਾਕੀਦ ਕੀਤੀ ਕਿ ਅਧਿਆਪਕਾਂ ਦਾ ਕਹਿਣਾ ਮੰਨਣਾ ਹੈ ਤੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਦੀ ਆਗਿਆ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਹਨ।ਇਹਨਾਂ ਬੱਚਿਆਂ ਦੀ ਪ੍ਰਾਪਤੀ ‘ਤੇ ਸਕੂਲ ਦੇ ਕੈਪਟਨ ਭਵਦੀਪ ਕੌਰ, ਜੈਸਮੀਨ ਕੌਰ, ਰਸਲੀਨ ਕੌਰ, ਜੈਸਮੀਨ ਕੌਰ, ਸਹਾਇਕ ਕੈਪਟਨ ਦਮਨਪ੍ਰੀਤ ਸਿੰਘ, ਜਪਮਨ ਸਿੰਘ, ਹਰਪ੍ਰੀਤ ਸਿੰਘ, ਵੰਸ਼ਜੋਤ ਸਿੰਘ ਅਤੇ ਖੇਡਾਂ ਦੀ ਕੈਪਟਨ ਮਹਿਕਪ੍ਰੀਤ ਕੌਰ  ਅਤੇ ਡਿਸਿਪਲਿਨ ਇੰਚਾਰਜ ਕਿਰਨਪ੍ਰੀਤ ਕੌਰ, ਅਨਮੋਲ ਸਿੰਘ, ਸਿਮਰਪ੍ਰੀਤ ਕੌਰ, ਗੁਰਵਿੰਦਰ ਸਿੰਘ, ਹਰਕੀਰਤ ਸਿੰਘ, ਗੁਰਲਾਲ ਸਿੰਘ, ਤਨਵੀਰ ਸਿੰਘ, ਅਮਨਦੀਪ ਸਿੰਘ ਵਲੋਂ ਅਗਲੇ ਕਾਰਜ ਕਰਨ ਲਈ ਪਿਆਰ ਭਰਿਆ ਥਾਪੜਾ ਦਿੱਤਾ ਗਿਆ।ਆਏ ਹੋਏ ਮਹਿਮਾਨਾਂ ਲਈ ਬੱਚਿਆਂ ਨੇ ਧਾਰਮਿਕ ਅਤੇ ਰੰਗਾਰੰਗ ਪ੍ਰੋਗਰਾਮ ਤੋਂ ਇਲਾਵਾ ਅੱਜ ਦੇ ਵਾਤਾਵਰਨ ਪ੍ਰਤੀ ਸਕਿਟ ਪੇਸ਼ ਕੀਤੇ।ਇਸ ਸਮਾਰੋਹ ਵਿੱਚ ਚੁਣੇ ਗਏ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਮੌਜੂਦ ਸਨ।ਇਸ ਮੌਕੇ ਜਤਿੰਦਰ ਕੌਰ, ਜਸਵਿੰਦਰ ਸਿੰਘ, ਤੇਜਪਾਲ ਸਿੰਘ, ਭੁਪਿੰਦਰ ਸਿੰਘ (ਟਰਾਂਸਪੋਰਟ), ਰਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਦੀਪਇੰਦਰ ਸਿੰਘ, ਅਮਰਜੀਤ ਸਿੰਘ, ਹਰਮਿੰਦਰ ਸਿੰਘ, ਟਹਿਲਇੰਦਰ ਸਿੰਘ, ਦਵਿੰਦਰਪਾਲ ਸਿੰਘ, ਤਰਵਿੰਦਰ ਸਿੰਘ, ਪਰਵੀਨ ਕੌਰ (ਪ੍ਰਿੰਸੀਪਲ ਬਰਾਂਚ-2), ਪਰਮਜੀਤ ਕੌਰ, ਰਣਜੀਤ ਸਿੰਘ, ਕਿਰਤਪਾਲ ਸਿੰਘ ਵਿਸ਼ੇਸ ਤੌਰ ਤੇ ਹਾਜਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply