
ਫਾਜ਼ਿਲਕਾ, 23 ਸਤੰਬਰ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਮੈਨੇਜਰ ਆਈ.ਈ.ਡੀ. ਕੰਪੋਨੈਂਟ ਸਲੋਨੀ ਕੋਰ ਦੇ ਦਿਸ਼ਾ-ਨਿਰਦੇਸ਼ਾਂ, ਡਿਪਟੀ ਕਮਿਸ਼ਨਰ ਫਾਜਿਲਕਾ ਮੈਡਮ ਈਸ਼ਾ ਕਾਲੀਆ ਦੀ ਰਹਿ-ਨੁਮਾਈ ਹੇਠ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਹਰੀ ਚੰਦ ਕੰਬੋਜ, ਜਿਲ੍ਹਾ ਆਈ.ਈ.ਡੀ. ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿਚ ਵਿਸ਼ੇਸ਼ ਲੋੜ੍ਹਾਂ ਵਾਲੇ ਦਿਵਯਾਂਗ ਬੱਚਿਆਂ ਲਈ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਅਤੇ ਆਈ.ਈ.ਡੀ.ਐਸ.ਐਸ. ਕੰਪੋਨੈਂਟ ਅਧੀਨ ਮੁਫਤ ਮੈਡੀਕਲ ਜਾਂਚ ਅਤੇ ਬੱਚਿਆਂ ਨੂੰ ਪੜ੍ਹਾਈ ਵਿਚ ਪੈਦਾ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਨ ਸਬੰਧੀ ਸਹਾਇਤਾ ਉਪਕਰਣਾਂ ਦੀ ਸਿਫਾਰਸ਼ ਲਈ ਜਿਲ੍ਹੇ ਦੇ ਤਹਿਸੀਲ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਸੁਖਵੀਰ ਸਿੰਘ ਬੱਲ, ਪ੍ਰਿੰਸੀਪਲ ਰਾਜੇਸ਼ ਸਚਦੇਵਾ ਅਤੇ ਬੀ.ਪੀ.ਈ.ਓ. ਸੋਮ ਕੁਮਾਰ ਗਾਂਧੀ ਤੇ ਹੰਸ ਰਾਜ ਥਿੰਦ ਵਿਸ਼ੇਸ਼ ਰੂਪ ਨਾਲ ਹਾਜਰ ਹੋਏ।
ਜਾਣਕਾਰੀ ਦਿੰਦਿਆਂ ਆਈ.ਈ.ਡੀ. ਕੰਪੋਨੈਂਟ ਦੇ ਜਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਬੀ.ਆਰ.ਪੀ. ਸੁਭਾਸ਼ ਖਨਗਵਾਲ ਨੇ ਦੱਸਿਆਂ ਕਿ ਬਲਾਕ ਅਬੋਹਰ-1,1 ਅਤੇ ਖੂਈਆਂ ਸਰਵਰ ਦੇ 122 ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆਂ (ਹੱਡੀ ਰੋਗਾਂ ਤੋਂ ਗ੍ਰਸਤ, ਦਿਮਾਗੀ ਲਕਵੇ ਤੋਂ ਪੀੜਿਤ, ਮੰਦ ਬੁੱਧੀ ਬੱਚਿਆਂ) ਦੀ ਜਾਂਚ ਅਲਿਮਕੋ ਕਾਨਪੁਰ ਤੋੋਂ ਆਏ ਪੁਨਰਵਾਸ ਅਫਸਰ ਦਯਾਨੰਦ, ਆਡੀਓਲਾਜਿਸਟ ਸ਼ੰਸ਼ਾਕ ਅਤੇ ਸਿਵਲ ਸਰਜਨ ਫਾਜਿਲਕਾ ਵੱਲੋਂ ਕੈਂਪ ਲਈ ਭੇਜੇ ਗਏ ਡਾਕਟਰਾਂ ਡਾ. ਵਰਿੰਦਰ ਚੌਧਰੀ ਆਰਥੋ, ਡਾ. ਸੰਦੀਪ ਸਿੰਗਲਾ ਈ.ਐਨ.ਟੀ. ਅਤੇ ਡਾ. ਪੁਨੀਤ ਚੁਚਰਾ ਫਿਜੀਸ਼ਅਨ ਨੇ ਬੱਚਿਆਂ ਦੀ ਜਾਂਚ ਕੀਤੀ ਅਤੇ ਉਹਨਾਂ ਨੂੰ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਫੌੜੀਆਂ, ਕੈਲੀਪਰ ਅਤੇ ਬੂਟ (ਬਨਾਵਟੀ ਅੰਗ) ਦੇ ਨਾਲ ਨਾਲ ਦਿਮਾਗੀ ਤੋਰ ਤੇ ਕਮਜੋਰ ਬੱਚਿਆਂ ਲਈ ਐਮ.ਆਰ. ਕਿਟ ਦੀ ਸਿਫਾਰਸ਼ ਕੀਤੀ ਗਈ ਜਿਸ ਦੀ ਵੰਡ ਆਈ.ਈ.ਡੀ. ਕੰਪੋਨੈਂਟ ਤਹਿਤ ਲੱਗਣ ਵਾਲੇ ਸਮਾਨ ਵੰਡ ਕੈਂਪ ਵਿਚ ਕੀਤੀ ਜਾਵੇਗੀ। ਕੈਂਪ ਵਿਚ ਆਉਣ ਵਾਲੇ ਬੱਚਿਆਂ ਅਤੇ ਮਾਪਿਆਂ ਨੂੰ ਸਸਅ ਦੇ ਆਈ.ਈ.ਡੀ. ਕੰਪੋਨੈਂਟ ਵੱਲੋਂ ਆਉਣ-ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਕੈਂਪ ਵਿਚ ਐਨ.ਜੀ.ਓ. ਮੈਂਬਰ ਰਜਿੰਦਰਪਾਲ ਸਿੰਘ ਬਰਾੜ, ਸੁਰਿੰਦਰ ਨਾਗਪਾਲ ਅਤੇ ਸੁਭਾਸ਼ ਚੰਦਰ ਵੱਲੋਂ ਕੈਂਪ ਵਿੱਚ ਆਏ ਬੱਚਿਆਂ ਨੂੰ ਕੇਲੇ ਵੰਡੇ ਗਏ। ਕੈਂਪ ਵਿਚ ਜਿਲ੍ਹਾ ਸਪੈਸ਼ਲ ਐਜੁਕੇਟਰ ਗੀਤਾ ਗੋਸਵਾਮੀ, ਡੀ.ਐਸ.ਈ.ਟੀ. ਰਮਸਅ ਦਰਸ਼ਨ ਵਰਮਾ, ਲੈਕਚਰਾਰ ਰੋਹਤਾਸ਼, ਮਨਦੀਪ ਸਿੰਘ ਜੈਲਦਾਰ, ਆਈ.ਈ.ਆਰ.ਟੀ. ਰੂਪ ਸਿੰਘ, ਸੁਮਿਤ ਕੁਮਾਰ, ਦਵਿੰਦਰਪਾਲ ਸਿੰਘ, ਰਮੇਸ਼ ਕੁਮਾਰ, ਜੋਤੀ, ਅਮੀਲਾਲ, ਸੁਭਾਸ਼ ਚੰਦਰ, ਕਾਨਹਾ ਰਾਮ, ਸੁਨੀਲ ਕੁਮਾਰ ਵਰਮਾ, ਸੰਤੋਸ਼ ਕੁਮਾਰ ਯਾਦਵ, ਘਨਸ਼ਾਮ ਕੌਸ਼ਿਕ, ਇੰਦਰਪਾਲ, ਵਿਕਾਸ਼ ਕੁਮਾਰ, ਅਮਨ ਗੂੰਬਰ ਨੇ ਸਹਿਯੋਗ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media