
ਬਠਿੰਡਾ, 27 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਵਿਦਿਆਰਥਣ ਦਾ ਸਕੂਲ ਵਿਖੇ ਸਨਮਾਨ ਕਰਦਿਆਂ ਪ੍ਰਿੰਸੀਪਲ ਨਾਜ਼ਰ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਣ ਕਿਹਾ ਕਿ ਪੰਜਾਬ ਸਟੇਟ ਜੋਨਸਰ ਮਾਰਸ਼ਲ ਆਰਟ(ਵੁਸੂ) ਚੈਂਪੀਅਨਸ਼ਿਪ (ਤਾਇਕਵਾਂਡੋ 2013) ਜੋ ਕਪੂਰਥਲਾ ਬਠਿੰਡਾ ਵਿਖੇ ਕਰਵਾਇਆ ਗਿਆ ਸੀ ਵਿਚ ਭਾਗ ਲੈ ਕੇ ਗੋਲਡ ਮੈਡਲ ਪ੍ਰਾਪਤ ਕਰਕੇ ਜਿਥੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਨੂੰ ਰੋਸ਼ਨ ਕੀਤਾ ਉਥੇ ਹੀ ਆਪਾਂ ਸਾਰਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ ਕਿਉਕਿ ਜਿਥੇ ਵੀ ਇਸ ਦਾ ਨਾਮ ਸਕੂਲ ਨਾਲ ਜੁੜੇ ਗਾਂ ਉਥੇ ਹੀ ਆਪਾਂ ਇਹੀ ਕਹਿਣਾ ਹੈ ਕਿ ਸਾਡੇ ਖਾਲਸਾ ਸਕੂਲ ਦੀ ਬੱਚੀ ਹੈ। ਖਾਲਸਾ ਸਕੂਲ ਦਸਵੀਂ ਕਲਾਸ ਦੀ ਲੜਕੀ ਕਾਜਲ ਰਾਣੀ ਪੁੱਤਰੀ ਮਦਨ ਲਾਲ ਨੇ ਬਠਿੰਡਾ ਅਤੇ ਕਪੂਰਥਲਾ ਵਿਖੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ। ਬੱਚੀ ਦੀ ਇਸ ਪ੍ਰਾਪਤੀ ਤੇ ਮੈਡਮ ਨਰਿੰਦਰਪਾਲ ਕੌਰ, ਮਾਸਟਰ ਮਾਨ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਬੱਚੇ ਨੂੰ ਸਵੇਰੇ ਦੀ ਸਭਾ ਵਿੱਚ ਮੁਬਾਰਕਾਂ ਦਿੱਤੀਆਂ ਅਤੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਤਾੜੀਆਂ ਮਾਰ ਕੇ ਖਿਡਾਰਣ ਦੀ ਹੌਂਸਲਾ ਅਫ਼ਜਾਈ ਕੀਤੀ।
Punjab Post Daily Online Newspaper & Print Media