
ਬਟਾਲਾ, 28 ਸਸਤੰਬਰ (ਨਰਿੰਦਰ ਬਰਨਾਲ)- ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇੇ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ। ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿਚ ਕਰਵਾਏ ਟੂਰਨਾਮੈਂਟ ਵਿਚ ਉਮਰ ਗੁੱੱਟ-19 (ਲੜਕੇ) ਵਿੱਚ ਗੋਲਡਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਜੇਤੂ ਰਹੇ ਜਦ ਕਿ ਜੀਆ ਲਾਲ ਮਿੱਤਲ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਉਪ ਜੇਤੂ ਰਹੇ। ਅੰਡਰ-19 ਵਰਗ ਵਿਚ (ਲੜਕੇ) ਵਿਚ ਵੁੱਡ ਸਟਾਕ ਪਬਲਿਕ ਸਕੂਲ ਬਟਾਲਾ ਜੇਤੂ ਤੇ ਜੀਆ ਲਾਲ ਮਿੱਤਲ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਉਪ ਜੇਤੂ ਰਹੇ। ਇਸੇ ਤਰਾਂ ਅੰਡਰ-14 (ਲੜਕੇ) ਵਿਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਜੇਤੂ ਤੇ ਆਰ.ਡੀ ਖੋਸਲਾ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਉਪ ਜੇਤੂ ਅਲਾਨੇ ਗਏ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਹਨਾ ਬੈਡਮਿੰਟਨ ਲੜਕਿਆਂ ਦੀ ਖੇਡ ਦੌਰਾਨ ਲਖਵਿੰਦਰ ਸਿੰਘ ਢਿਲੋ ਤਾਰਾਗੜ, ਰਾਕੇਸ ਕੁਮਾਰ ਕੋਚ ਬੈਡਮਿੰਟਨ, ਸੰਦੀਪ ਕੁਮਾਰ ਡੀ.ਪੀ.ਈ ਕੋਚ ਵੁੱਡ ਸਟਾਕ ਪਬਲਿਕ ਸਕੂਲ ਬਟਾਲਾ, ਧੀਰਜ ਕੁਮਾਰ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media