ਨਵੀਂ ਦਿੱਲੀ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਸਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ, ਜਿਸ ਨੂੰ ਪੰਜਾਬ ਐਗਰੋ ਪਾਰਕ ਵਲੋਂ ਪ੍ਰਮੋਟ ਕੀਤਾ ਜਾ ਰਿਹਾ ਹੈ।ਸ੍ਰੀ ਬਾਦਲ ਨੇ ਸੰਵਾਦਦਾਤਾ ਨੂੰ ਦੱਸਿਆ ਕਿ ਲੁਧਿਆਣਾ ਫੂਡ ਪਾਰਕ ਪੰਜਾਬ ਨੂੰ ਪ੍ਰਧਾਨ ਮੰਤਰੀ ਦਾ ਤੋਹਫਾ ਹੈ ਅਤੇ ਇਸ ਨਾਲ ਪੰਜਾਬ ਦੇ ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ , ਐਸ ਬੀ ਐਸ ਨਗਰ , ਜਲੰਧਰ, ਮੋਗਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨਾਂ ਅਤੇ ਪ੍ਰੋਸੈਸਰਾਂ ਨੂੰ ਲਾਭ ਹੋਵੇਗਾ ।
ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਨੂੰ ਪ੍ਰੋਤਸ਼ਾਹਨ ਦੇਣ ਲਈ ਮੰਤਰਾਲੇ ਨੇ ਪੰਜਾਬ ਰਾਜ ਵਿੱਚ ਤਿੰਨ ਮੈਗਮੈਗਾ ਫੂਡ ਪਾਰਕ ਪਹਿਲਾ ਹੀ ਚਾਲੂ ਹੋ ਗਿਆ ਹੈ, ਜੋ ਫਾਜ਼ਿਲਕਾ ਵਿੱਚ ਸਥਿਤ ਹੈ।ਰਾਜ ਵਿੱਚ ਇਕ ਹੋਰ ਮੈਗਾ ਫੂਡ ਪਾਰਕ ਦਾ ਉਦਘਾਟਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਲੁਧਿਆਣਾ ਵਿੱਚ ਕੀਤਾ ਗਿਆ , ਜਿਸ ਨਾਲ ਮੈਸਰਜ਼ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਪੀ. ੲ.ੇ ਆਈ. ਸੀ ਵੱਲੋਂ ਪ੍ਰਮੋਟ ਕੀਤਾ ਗਿਆ ਹੈ । ਇਕ ਤੀਸਰੇ ਮੈਗਾ ਫੂਡ ਪਾਰਕ ਮੈਸਰਜ਼ ਸੁਖਜੀਤ ਮੈਗਾ ਫੂਡ ਪਾਰਕ ਨੂੰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਮੰਤਰਾਲੇ ਵੱਲੋਂ ਮੰਨਜ਼ੂਰ ਕੀਤਾ ਗਿਆ ਹੈ ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਮਾਰਗ ਦਰਸ਼ਨ ਵਿੱਚ ਫੂਡ ਪ੍ਰੋਸੈਸਿੰਗ ਸਨਅਤ ਮੰਤਰਾਲਾ ਫੂਡ ਪ੍ਰੋਸੈਸਿੰਗ ਸਨਅਤ ਨੂੰ ਬੜਾਵਾ ਦੇਣ ਤੇ ਆਪਣਾ ਧਿਆਨ ਕੇਂਦਰਤ ਕਰ ਰਿਹਾ ਹੈ , ਤਾਂ ਕਿ ਖੇਤੀ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋ ਸਕੇ ਅਤੇ ਇਹ ਪ੍ਰਧਾਨ ਮੰਤਰੀ ਦੀ ਮੇਕ ਇਨ ਇੰਡੀਆ ਪਹਿਲ ਨੂੰ ਤੇਜ਼ ਗਤੀ ਪ੍ਰਦਾਨ ਕਰਨ ਵਿੱਚ ਵਿਕਾਸ ਦਾ ਇੰਜਣ ਬਣ ਸਕੇ । ਫੂਡ ਪ੍ਰੋਸੈਸਿਗ ਉਦਯੋਗ ਮੰਤਰਾਲੇ ਨੇ ਇਕ ਫੋਕਸ ਖੇਤਰ ਦੇ ਰੂਪ ਵਿੱਚ ਫੂਡ ਪ੍ਰੋਸੈਸੰਿਗ ਲਈ ਆਧੁਨਿਕ ਬੁਨਿਆਦੀ ਸਹੂਲਤਾਂ ਦੇ ਸਿਰਜਨ ਦੀ ਪਛਾਣ ਕੀਤੀ ਹੈ ਅਤੇ ਇਹ ਨਿੱਜੀ ਨਿਵੇਸ਼ ਨੂੰ ਪ੍ਰੋਤਸ਼ਾਹਤ ਕਰ ਰਿਹਾ ਹੈ । ਫੂਡ ਪ੍ਰੋਸੈਸਿੰਗ ਸਨਅਤ ਮੰਤਰਾਲਾ ਫੂਡ ਪ੍ਰੋਸੈਸਿੰਗ ਖੇਤਰ ਨੂੰ ਬੜਾਵਾ ਦੇਣ ਲਈ ਦੇਸ਼ ਵਿੱਚ ਮੈਗਾ ਫੂਡ ਪਾਰਕ ਸਕੀਮ ਨੂੰ ਲਾਗੂ ਕਰਦਾ ਰਿਹਾ ਹੈ । ਇਸ ਮੈਗਾ ਫੂਡ ਪਾਰਕ ਤਹਿਤ ਲੁਧਿਆਣਾ ਵਿੱਚ ਇਕ ਸੈਂਟਰਲ ਪ੍ਰੋਸੈਸਿੰਗ ਸੈਂਟਰ (ਸੀ ਪੀ ਸੀ )ਹੈ ਅਤੇ ਚਾਰ ਐਲੀਮੈਂਟਰੀ ਪ੍ਰੋਸੈਸਿੰਗ ਕੇਂਦਰ (ਪੀ ਪੀ ਸੀ )ਹੁਸ਼ਿਆਰਪੁਰ , ਅੰਮ੍ਰਿਤਸਰ , ਫਾਜ਼ਿਲਕਾ ਅਤੇ ਬਠਿੰਡਾ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ , ਤਾਂ ਕਿ ਮੰਡੀਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ । ਮੈਗਾ ਫੂਡ ਪਾਰਕ ਤੋਂ 6000 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੁਜ਼ਗਾਰ ਮੁਹੱਈਆ ਹੋਵੇ ਅਤੇ ਜਲਗ੍ਰਹਿਣ ਖੇਤਰ ਵਿੱਚ ਲਗਭਗ 25,000-30,000 ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ ।
ਇਸ ਮੌਕੇ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਇਹ ਮੈਗਾ ਫੂਡ ਪਾਰਕ 117.61 ਕਰੋੜ ਰੁਪਏ ਦੀ ਲਾਗਤ ਨਾਲ 100.20 ਏਕੜ ਖੇਤਰ ਵਿੱਚ ਸਥਾਪਿਤ ਕੀਤਾ ਜਾਵੇਗਾ ।ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੇਂਦਰੀ ਖਾਦ ਫੂਡ ਪ੍ਰੋਸੈਸਿੰਗ ਸਨਅਤ ਰਾਜ ਮੰਤਰੀ ਸਾਧਵੀ ਨਿਰੰਜਨ ਜਿਓਤੀ ਵੀ ਇਸ ਮੌਕੇ ਮੌਜੂਦ ਸਨ ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media