Wednesday, March 18, 2026

ਪਿੰਡ ਬੌਂਦਲੀ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਸਮਾਪਤ

ppn2909201611ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਪਿੰਡ ਬੌਂਦਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਛਿੰਝ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਕੁਸ਼ਤੀ ਦੰਗਲ  ਕਰਵਾਇਆ ਗਿਆ ਜਿਸ ਵਿੱਚ ਝੰਡੀ ਦੀ ਕੁਸ਼ਤੀ ਵਿੱਚ ਪਰਮਿੰਦਰ ਡੂਮਛੇੜੀ ਅਤੇ ਮਨਜੀਤ ਮਲਕਪੁਰ ਵਿਚਕਾਰ ਹੋਏ ਫਸਵੇਂ ਮੁਕਾਬਲੇ ਵਿੱਚ ਪਰਮਿੰਦਰ ਡੂਮਛੇੜੀ  ਨੇ ਮਨਜੀਤ ਮਲਕਪੁਰ ਨੂੰ ਚਿੱਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਬਲਦੇਵ ਸਿੰਘ, ਅਮਰਜੀਤ ਸਿੰਘ, ਸਾਧੂ ਸਿੰਘ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 300 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਨਾਜਰ ਸਿੰਘ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਵਿਜੈ ਬੱਲੀ ਨੇ  ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਰਾਜੂ ਮੁਸ਼ਕਾਬਾਦ, ਪ੍ਰੇਮਵੀਰ ਉਟਾਲਾਂ ਅਤੇ ਦੀਪਾ ਬਾਬਾ ਫਲਾਹੀ ਨੇ ਨਿਭਾਈ।  ਇਸ ਮੌਕੇ ਰੈਫਰੀ ਦੀ ਭੂਮਿਕਾ ਬਿੱਲਾ ਸੇਹ, ਪਹਿਲਵਾਨ ਮਨਜੀਤ ਸਿੰਘ, ਗੁਰਮੇਲ ਸਿੰਘ ਮੇਲੀ, ਸੰਤ ਡੂਮਛੇੜੀ ਤੇ ਲਾਲਾ ਵਜੀਦਪੁਰ ਨੇ ਨਿਭਾਈ।
ਇਸ ਛਿੰਝ ਦੌਰਾਨ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਪਰਮਿੰਦਰ ਡੂਮਛੇੜੀ ਅਤੇ ਮਨਜੀਤ ਮਲਕਪੁਰ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਦੌਰਾਨ ਪਰਮਿੰਦਰ ਡੂਮਛੇੜੀ ਨੇ ਮਨਜੀਤ ਮਲਕਪੁਰ  ਦੀ ਪਿੱਠ ਲਗਾ ਦਿੱਤੀ ਅਤੇ ਝੰਡੀ ‘ਤੇ ਆਪਣਾ ਕਬਜ਼ਾ ਜਮਾਇਆ। ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਰਾਜੂ ਮੁਸ਼ਕਾਬਾਦ ਅਤੇ ਜੋਰਾ ਪਨਸਾਲਾ ਵਿਚਕਾਰ ਹੋਈ।  ਜਿਸਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ, ਪ੍ਰੰਤੂ ਮਿੱਥੇ ਸਮੇਂ ਅੰਦਰ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ। ਅਖੀਰ ਵਾਧੂ ਸਮੇਂ ਦੌਰਾਨ ਪੁਆਇੰਟਾਂ ਦੇ ਅਧਾਰ ਤੇ ਰਾਜੂ ਮੁਸ਼ਕਾਬਾਦ ਨੇ ਜਿੱਤ ਪ੍ਰਾਪਤ ਕੀਤੀ।
ਤਿੰਨ ਨੰਬਰ ਝੰਡੀ ਦੀ ਕੁਸ਼ਤੀ ਵਿੱਚ ਗੱਗੂ ਫਗਵਾੜਾ ਅਤੇ ਗੁਰਧਿਆਨ ਬਾਬਾ ਫਲਾਹੀ ਵਿਚਕਾਰ ਹੋਈ। ਇਸ ਕੁਸ਼ਤੀ ਵਿੱਚ ਦੋਨਾਂ ਪਹਿਲਵਾਨਾਂ ਨੇ ਆਪਣੀ ਈਨ ਨਹੀਂ ਮੰਨੀ, ਅਖੀਰ ਵਿੱਚ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ।
ਇਸ਼ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਦੇ ਜੇਤੂ ਪਰਮਿੰਦਰ ਡੂਮਛੇੜੀ ਦਾ ਦਰਸ਼ਨ ਸਿੰਘ ਬੌਂਦਲੀ ਸਰਪ੍ਰਸਤ ਮਾਲਵਾ ਵੈਲਫੇਅਰ ਸਭਿਆਚਾਰ ਕਲੱਬ ਨੇ ਵਿਸ਼ੇਸ਼ ਤੌਰ ਤੇ ਸਨਮਾਨ  ਕੀਤਾ ਗਿਆ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ  ਦੀਪਾ ਬੌਂਦਲੀ ਨੇ ਲਾਲ ਮੰਡ ਚੌਂਤਾ ਨੂੰ, ਕਾਲੂ ਉਟਾਲਾਂ ਨੇ ਰਾਜੂ ਅਟਾਰੀ ਨੂੰ, ਮੋਨੂੰ ਉਟਾਲਾਂ ਨੇ ਜਸਵੀਰ ਫਗਵਾੜਾ ਨੂੰ, ਕਮਲ ਮੁਸ਼ਕਾਬਾਦ ਨ ਮਿੱਠੂ ਮਾਛੀਵਾੜਾ ਨੂੰ, ਕਾਸ਼ੀ ਬੌਂਦਲੀ ਨੇ ਰਵੀ ਦੋਰਾਹਾ ਨੂੰ, ਸਾਬੂ ਬਾਬਾ ਫਲਾਹੀ  ਨੇ  ਅਜੇ ਦੋਰਾਹਾ ਨੂੰ, ਜੋਗੀ  ਚਮਕੌਰ ਸਾਹਿਬ ਨੇ ਵਿੱਕੀ ਗਰਚਾ ਨੂੰ, ਮਨਜਿੰਦਰ ਖਮਾਣੋਂ ਨੇ ਬਿੱਲੂ ਵਲੀਏਵਾਲ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਭੱਟੀ ਮੁਸ਼ਕਾਬਾਦ ਤੇ ਆਲਮ ਖੇੜੀ, ਬੂਟਾ ਗਰਚਾ ਤੇ ਅਲੀ, ਜੱਸਾ ਮਲਕਪੁਰ ਤੇ ਧਰਮਿੰਦਰ ਅਟਾਰੀ, ਅੰਜੂ  ਤੇ ਗਾਮਾ ਚਮਕੌਰ ਸਾਹਿਬ, ਲੱਕੀ ਗਬਚਾ ਤੇ ਜਸ਼ਨ ਚਮਕੌਰ ਸਾਹਿਬ, ਜੱਗਾ ਕਾਈਨੌਰ ਤੇ ਕਾਲਾ ਚਮਕੌਰ ਸਾਹਿਬ, ਹੈਪੀ ਮਾਣੇ ਮਾਜਰਾ ਤੇ ਰਿੰਕੂ ਕੰਗਣਵਾਲ, ਖਾਨ ਸਮਰਾਲਾ ਤੇ ਹਰਪ੍ਰੀਤ ਮਾਣੇ ਮਾਜਰਾ  ਕ੍ਰਮਵਾਰ ਬਰਾਬਰ ਰਹੇ।
ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਜਗਜੀਵਨ ਸਿੰਘ ਖੀਰਨੀ ਹਲਕਾ ਇੰਚਾਰਜ ਸਮਰਾਲਾ, ਸਰਬੰਸ ਸਿੰਘ ਮਾਣਕੀ ਉਮੀਦਵਾਰ ਆਮ ਆਦਮੀ ਪਾਰਟੀ, ਕਰਨਬੀਰ ਢਿੱਲੋਂ ਯੂਥ ਆਗੂ ਕਾਂਗਰਸ, ਡੀ. ਐਸ. ਪੀ. ਪਵਨਜੀਤ ਚੌਧਰੀ, ਪਵਨਦੀਪ ਮਾਦਪੁਰ ਪ੍ਰਧਾਨ ਟਰੱਕ ਯੂਨੀਅਨ ਸਮਰਾਲਾ, ਯਾਦਵਿੰਦਰ ਸਿੰਘ ਯਾਦੂ ਭੰਗਲਾਂ ਪ੍ਰਧਾਨ ਸਰਪੰਚ ਯੂਨੀਅਨ, ਸਰਬਜੀਤ ਸਿੰਘ ਪਪੜੌਦੀ ਪ੍ਰਧਾਨ ਐਸ. ਸੀ. ਵਿੰਗ ਸਰਕਲ ਸਮਰਾਲਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਚਰਨਜੀਤ ਸਿੰਘ ਲਿੱਟ, ਅਵਤਾਰ ਸਿੰਘ ਐਮ. ਸੀ. ਪ੍ਰਧਾਨ ਸ਼ਹਿਰੀ ਐਸ. ਸੀ. ਵਿੰਗ, ਜਸਮੇਲ ਸਿੰਘ ਬੌਂਦਲੀ (ਡੀ. ਸੀ. ਯੂ.), ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਸੁਖਬੀਰ ਸਿੰਘ ਪੱਪੀ, ਸਤਵੀਰ ਸਿੰਘ ਸੇਖੋਂ, ਬਲਦੇਵ ਸਿੰਘ ਬੌਂਦਲੀ ਡਾਇਰੈਕਟਰ ਲੈਂਡ ਮਾਰਟਗੇਜ ਬੈਂਕ, ਸੰਤੋਖ ਸਿੰਘ ਬੌਂਦਲੀ ਸੀਨੀ: ਮੀਤ ਪ੍ਰਧਾਨ ਐਸ. ਸੀ. ਵਿੰਗ ਪੁਲਿਸ ਜ਼ਿਲ੍ਹਾ ਖੰਨਾ, ਜਸਦੇਵ ਸਿੰਘ ਜੱਸਾ, ਤਰਲੋਚਨ ਸਿੰਘ ਪ੍ਰਧਾਨ ਦੰਗਲ ਕਮੇਟੀ ਸਮਰਾਲਾ,  ਰਣਜੀਤ ਸਿੰਘ ਸਰਪੰਚ, ਕਾਕਾ ਢਿੱਲੋਂ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਦੰਗਲ ਕਮੇਟੀ ਦੇ ਪ੍ਰਬੰਧਕ  ਸਾਧੂ ਸਿੰਘ, ਅਮਰਜੀਤ ਸਿੰਘ, ਨਵਦੀਪ ਸਿੰਘ ਗੋਲਡੀ, ਸਿਮਰਨਜੀਤ ਸਿੰਘ ਵਿੱਕੀ, ਬਲਦੇਵ ਸਿੰਘ, ਸੁਖਜਿੰਦਰ ਸਿੰਘ ਸੁੱਖ, ਜਸਮੇਲ ਸਿੰਘ ਜੱਸੀ, ਗੱਜਣ ਸਿੰਘ ਉਟਾਲ,     ਸੁਹੇਲ ਸਿੰਘ, ਹਰਵਿੰਦਰ ਸਿੰਘ ਪੰਚ, ਸਿੰਮਾ ਨੰਬਰਦਾਰ, ਅਮਨ ਕੈਨੇਡਾ, ਜੀਤ ਬਾਈ, ਹੈਪੀ ਕੂੰਨਰ, ਨੋਨੀ ਮਾਂਗਟ, ਹਰਜਿੰਦਰ ਸਿੰਘ, ਬਲਵਿੰਦਰ ਵਿੰਦੀ, ਹੈਪੀ ਸ਼ਰਮਾ, ਰਣਧੀਰ ਸਿੰਘ ਘੋਲਾ, ਗੋਲਡੀ ਹੋਰ ਪਤਵੰਤੇ ਸੱਜਣ ਵੀ  ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply