
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਸਾਲ (2013 -14) ਬਾਰਵੀਂ ਜਮਾਤ ਦਾ ਨਤੀਜਾ 100 % ਫੀਸਦੀ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 73 ਵਿਦਿਆਰਥੀ ਬੈਠੇ ਸਨ।ਮੈਡੀਕਲ, ਨਾਨ-ਮੈਡੀਕਲ, ਕਾਮਰਸ ਗਰੁੱਪ ਵਿੱਚੋ 13 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਨਾਨ-ਮੈਡੀਕਲ ਗਰੁੱਪ ਵਿੱਚ ਭਵਲੀਨ ਕੌਰ ਨੇ 86 % ਫੀਸਦੀ ਅੰਕ, ਮੈਡੀਕਲ ਗਰੁੱਪ ਵਿੱਚ ਹਰਮਨਪ੍ਰੀਤ ਕੌਰ ਨੇ 92.4 % ਫੀਸਦੀ ਅੰਕ ਤੇ ਕਾਮਰਸ ਗਰੁੱਪ ਵਿੱਚ ਹਰਸਾਜਨਪ੍ਰੀਤ ਸਿੰਘ ਨੇ 88.4 % ਅੰਕ ਪ੍ਰਾਪਤ ਕੀਤੇ। ਸਕੂਲ ਦੇ ਮੈਂਬਰ ਇੰਚਾਰਜ਼ ਸ੍ਰ. ਸੰਤੋਖ ਸਿੰਘ ਜੀ ਸੇਠੀ, ਮੈਂਬਰ ਇੰਚਾਰਜ਼ ਸ੍ਰ. ਗੁਰਿੰਦਰ ਸਿੰਘ ਜੀ ਚਾਵਲਾ ਤੇ ਮੈਡਮ ਸ੍ਰੀ ਮਤੀ ਅਮਰਜੀਤ ਕੌਰ ਜੀ ਨੇ ਅਵੱਲ ਦਰਜ਼ੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਇਆ ਚੰਗੇਰੇ ਭਵਿੱਖ ਦਾ ਅਸ਼ੀਰਵਾਦ ਦਿੱਤਾ।
Punjab Post Daily Online Newspaper & Print Media