ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਵਿਖੇ ਰਾਸ਼ਟਰੀ ਰਾਜ ਮਾਰਗ ਐਕਟ ਤਹਿਤ ਜ਼ਮੀਨ ਐਕੁਆਇਰ ਕਰਨ ਲਈ ਆਮ ਪਬਲਿਕ/ਭੌਂ ਮਾਲਕਾਂ ਦੇ ਨਿੱਜ਼ੀ ਇਤਰਾਜਾਂ ‘ਤੇ ਸੁਣਵਾਈ 18 ਅਕਤੂਬਰ (ਮੰਗਲਵਾਰ) ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੋਂ-ਪ੍ਰਾਪਤੀ ਕੁਲੈਕਟਰ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਐਕਟ 1956 (48/1956) ਦੀ ਧਾਰਾ 3-ਜੀ ਦੀ ਉਪ ਧਾਰਾ (3) ਦੇ ਅਨੁਸਾਰ ਉਪ ਧਾਰਾ 1 ਜਾਂ ਉਪ ਧਾਰਾ 2 ਅਧੀਨ ਜਨਤਕ ਸੂਚਨਾ ਰਾਹੀਂ ਰਕਮ ਨਿਰਧਾਰਿਤ ਕਰਨ ਲਈ ਕਾਰਵਾਈ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਆਮ ਜਨਤਾ ਅਤੇ ਭੌਂ ਮਾਲਕਾਂ ਵਲੋਂ ਦਿੱਤੇ ਇਤਰਾਜ਼ਾਂ ‘ਤੇ ਨਿੱਜ਼ੀ ਸੁਣਵਾਈ 18 ਅਕਤੂਬਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਤਰਾਜ਼ ਕਰਤਾ ਸਮੇਂ ਸਿਰ ਆਪਣਾ ਪੱਖ ਪੇਸ਼ ਨਹੀਂ ਕਰਦਾ ਤਾਂ ਸਮਝ ਲਿਆ ਜਾਵੇਗਾ ਕਿ ਉਹ ਆਪਣਾ ਕੋਈ ਪੱਖ ਪੇਸ਼ ਨਹੀਂ ਕਰਨਾ ਚਾਹੁੰਦਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media