ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)- ਅੱਜ ਦਾ ਨੋਜਵਾਨ ਜਿਥੇ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ ਉਥੇ ਹੀ ਇਸ ਨਸ਼ੇ ਦੀ ਕੋਹੜ ਭਰੀ ਜਿੰਦਗੀ ਤੋਂ ਦੂਰ ਆਪਣੇ ਪਰਿਵਾਰ ਲਈ ਲਗਾਤਾਰ ਪੰਜ ਸਾਲ ਮਾਡਲਿੰਗ ਦੇ ਖੇਤਰ ਵਿਚ ਫਸਟ ਆਉਣ ਤੇ ਇਲਾਕੇ ਵਿਚ ਨੋਜਵਾਨ ਲਕਸ਼ਯ ਉਰਫ ਸਨਮ ਅਰੋੜਾ ਆਪਣਾ ਨਾਮ ਰੋਸ਼ਨ ਕਰ ਰਿਹਾ ਹੈ। ਸਾਲ 2009 ਤੋਂ 2014 ਤੱਕ ਜੰਡਿਆਲਾ ਗੁਰੂ ਵਿਚ ਹੋਏ ਬਾਡੀ ਬਿਲਡਿੰਗ ਅਤੇ ਮਾਡਲਿੰਗ ਮੁਕਾਬਲਿਆਂ ਵਿਚ ਸਨਮ ਵਲੋਂ ਲਗਾਤਾਰ ਪਹਿਲੀ ਪੁਜੀਸ਼ਨ ਲਈ ਜਾ ਰਹੀ ਹੈ।ਮਾਤਾ ਪਿਤਾ ਪੂਨਮ ਅਰੋੜਾ ਅਤੇ ਰਾਜੇਸ਼ ਅਰੋੜਾ ‘ਬਿੱਟੀ’ ਸੰਗਮ ਪੈਲਸ ਵਾਲਿਆਂ ਦੇ ਘਰ 27 ਜੁਲਾਈ 1996 ਨੂੰ ਜਨਮੇ ਲਕਸ਼ਯ ਨੇ ਬਾਰਵੀਂ ਵਿਚ ਨਾੱਨ ਮੈਡੀਕਲ ਦੀ ਪ੍ਰੀਖਿਆ ਇਸੇ ਸਾਲ ਪਾਸ ਕੀਤੀ ਹੈ।ਲਕਸ਼ਯ ਦਾ ਕਹਿਣਾ ਹੈ ਕਿ ਅਪਨੇ ਮਾਂ ਬਾਪ ਵਲੋਂ ਦਿੱ ਤੀ ਚੰਗੀ ਸਿੱਖਿਆ ਅਤੇ ਚੰਗੇ ਦੋਸਤਾਂ ਦੀ ਸੰਗਤ ਨਾਲ ਹੀ ਮੈਂ ਇਸ ਮੁਕਾਮ ਤੱਕ ਪਹੁੰਚਿਆ ਹਾਂ ਅਤੇ ਇਥੋਂ ਤੱਕ ਪਹੁੰਚਣ ਵਿਚ ਮੇਰੇ ਪਰਿਵਾਰ ਦਾ ਵੱਡਾ ਸਾਥ ਹੈ।ਲਕਸ਼ਯ ਦਾ ਮੰਨਣਾ ਹੈ ਕਿ ਨਸ਼ੇ ਨਾਲ ਅਸੀਂ ਆਪਣੀ ਸਿਹਤ ਅਤੇ ਪਰਿਵਾਰ ਦੀਆਂ ਖੁਸ਼ੀਆਂ ਬਰਬਾਦ ਕਰ ਰਹੇ ਹਾਂ।ਸਾਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਰੂਚੀ ਅਨੁਸਾਰ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …