
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਣਾ ਪੰਜਾਬ ਪਾਰਟੀ ਦੇ ਬੁਲਾਰੇ ਗੁਰਿੰਦਰ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਕੋਮਾਂਤਰੀ ਏਜੰਸੀ ਨਾਸਾ ਦੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਵਿਚ 80% ਧਰਤੀ ਹੇਠਲਾ ਪਾਣੀ ਵਰਤਿਆ ਜਾ ਚੁੱਕਾ ਹੈ।ਇਸ ਹੇਠਲੇ ਪਾਣੀ ਦੀ ਪੂਰਤੀ ਸਿਰਫ ਚੰਗੀ ਬਰਸਾਤ ਤੇ ਕੁਦਰਤੀ ਵਗਦੇ ਦਰਿਆਵਾਂ ਰਾਹੀਂ ਹੀ ਹੋ ਸਕਦੀ ਹੈ।ਪੰਜਾਬ ਵਿਚ ਘੱਟ ਮੀਂਹ ਪੈਣ ਕਰਕੇ ਇਸ ਸਾਲ ਅੋਸਤਨ 500 ਐਮ ਜਗ੍ਹਾ ਸਿਰਫ 350 ਮਿਲੀ ਮੀਟਰ ਹੀ ਬਾਰਸ਼ ਹੋਈ ਹੈ।ਜਮੀਨ ਹੇਠਲਾ ਪਾਣੀ ਹਰ ਸਾਲ ਲਗਭਗ ਤਿੰਨ ਫੁੱਟ ਥੱਲੇ ਜਾ ਰਿਹਾ ਹੈ ਕਿਉਂਕਿ ਸੂਬੇ ਭਰ ਦੇ 14 ਲੱਖ ਤੋ ਵੀ ਵੱਧ ਟਿਊਬਵੈਲ ਤੇ ਸਮਰਸੀਬਲ ਪੰਪ ਦਿਨ ਰਾਤ ਪੰਜਾਬ ਦੀ ਧਰਤੀ ਵਿਚੋ ਪਾਣੀ ਰੂਪੀ ਪ੍ਰਾਣ ਖਿੱਚ ਰਹੇ ਹਨ ।
ਹਿਮਾਚਲ ਤੇ ਪਹਾੜੀ ਪੰਜਾਬ ਦਾ ਪਾਣੀ ਪੰਜਾਬ ਦੇ ਮੈਦਾਨੀ ਦਰਅਿਾਵਾਂ ਵਿਚ ਸਾਰਾ ਸਾਲ ਵਗਦਾ ਰਹਿੰਦਾ ਸੀ ਅਤੇ ਨਾਲੋ ਨਾਲ ਜਮੀਨ ਵਿਚ ਰਿਸਣ ਕਰਕੇ ਧਰਤੀ ਹੇਠਲੇ ਪੀਣ ਵਾਲੇ ਤੇ ਫਸਲਾਂ ਲਈ ਵਰਤਣ ਵਾਲੇ ਪਾਣੀ ਦੀ ਸਤਾਹ ਨੂੰ ਠੀਕ ਬਣਾਈ ਰਖਦਾ ਸੀ।ਅਜਾਦੀ ਪਿਛੋ ਜੇਹਲਮ, ਚਨਾਬ ਤੇ ਸਿੰਧ ਦਰਿਆਵਾਂ ਦਾ ਪਾਣੀ ਪਾਕਿਸਤਾਨ ਦੇ ਹਿੱਸੇ ਆਉਣ ਪਿਛੋ ਆਪਣੇ ਪੰਜਾਬ ਲਈ ਸਿਰਫ ਸਤਲੁਜ, ਬਿਆਸ ਤੇ ਰਾਵੀ ਦੇ ਤਿੰਨ ਦਰਿਆਵਾਂ ਦਾ ਪਾਣੀ ਹੀ ਬਚਿਆ ਸੀ। ਪਠਾਨਕੋਟ ਨੇੜੇ ਰਾਵੀ ਦਰਿਆ ਤੇ ਸਾਕਡੈਮ ਬਣਾਉਣ ਉਪਰੰਤ ਪਾਕਿਸਤਾਨ ਵਲ ਵਗ ਰਿਹਾ ਵਾਧੂ ਪਾਣੀ ਵੀ ਅਜੇ ਤੱਕ ਨਹੀ ਰੋਕਿਆ ਗਿਆ।
ਦੇਸ਼ ਅਜਾਦ ਹੋਣ ਪਿਛੋਂ ਸਤਲੁਜ ਬਿਆਸ ਤੇ ਰਾਵੀ ਦਰਅਿਾਵਾਂ ਦੇ ਬਚੇ ਖੁੱਚੇ ਪਾਣੀ ਨੁੰ ਵੀ ਸਮੇ ਸਮੇ ਦੀਆਂ ਸਰਕਾਰਾਂ ਨੇ ਗਵਾਂਢੀ ਸੂਬਿਆ ਨੂੰ ਬਿਨਾਂ ਕਿਸੇ ਮੁਆਵਜੇ (ਰਾਇਲਟੀ) ਦੇ ਮੁਫਤ ਦੇ ਦਿੱਤਾ ਹੈ ਜੋ ਕਿ ਦਰਅਿਾਵਾਂ ਦੇ ਪਾਣੀਆਂ ਦੀ ਵੰਡ ਸਬੰਧੀ ਬਣਾਏ ਹੋਏ ਕੋਮਾਂਤਰੀ ਕਾਨੂੰਨ ਰਿਪੇਰੀਅਨ ਲਾਅ ਦੀ ਘੋਰ ਉਲੰਘਣਾ ਹੈ ਅਤੇ ਮੋਜੂਦਾ ਸੂਬਾ ਸਰਕਾਰ ਵਲੋ ਪੰਜਾਬੀਆ ਦੇ ਹੱਕਾ ਪ੍ਰਤੀ ਘੋਰ ਗਦਾਰੀ ।
ਬਾਜਵਾ ਨੇ ਅੱਗੇ ਦੱਸਿਆ ਕਿ ਸੂਬੇ ਦੇ ਕੁੱਲ 138 ਬਲਾਕਾ ਵਿਚੋਂ 110 ਵਿਚ ਪਾਣੀ ਦੀ ਗੰਭੀਰ ਘਾਟ ਹੈ।ਇਸ ਲਈ ਉਹਨਾਂ ਦੀ ਪਾਰਟੀ ਬਿਨਾਂ ਕਿਸੇ ਵਾਜ਼ਬ ਰਾਇਲਟੀ ਤੋ ਗਵਾਂਢੀ ਸੂਬਿਆ ਨੂੰ ਦਿੱਤੇ ਜਾ ਰਹੇ ਪਾਣੀ ਦਾ ਪੁਰਜ਼ੋਰ ਵਿਰੋਧ ਕਰੇਗੀ ਤਾਂ ਕਿ ਪੰਜ ਆਬ ਦੇ ਨਾ ਨਾਲ ਜਾਣੀ ਜਾਂਦੀ ਗੁਰੂਆਂ ਪੀਰਾਂ ਦੀ ਇਤਿਹਾਸਿਕ ਧਰਤੀ ਨੁੰ ਮਾਰੂਥਲ ਬਣਨ ਤੋ ਰੋਕਿਆ ਜਾ ਸਕੇ।ਇਸ ਸਮੇ ਆਗੂ ਸੁਖਦੇਵ ਸਿੰਘ ਧਾਲੀਵਾਲ, ਤਰਸੇਮ ਸੈਣੀ, ਸਰਬਜੀਤ ਸਿੰਘ ਗੁੰਮਟਾਲਾ, ਕੈਪਟਨ ਵਿਜੇ ਸ਼ਰਮਾਂ, ਕੈਪਟਨ ਬਲਵਿੰਦਰ ਸਿੰਘ ਵੱਲਾ, ਬਲਜੀਤ ਸਿੰਘ ਭੱਟੀ, ਡੀ, ਦਲੀਪ ਸਿੰਘ ਜੰਡਿਆਲਾ ਗੁਰੂ, ਬਲਕਾਰ ਸਿੰਘ ਸਰਪੰਚ, ਕਸਮੀਰ ਸਿੰਘ ਮੂਛਲ, ਹਰਵਿੰਦਰ ਸਿੰਘ ਡਾਇਮੰਡ, ਯੂਥ ਆਗੂ ਦਲਬੀਰ ਸਿੰਘ, ਪ੍ਰਦੀਪ ਕੁਮਾਰ ਨਾਰਥ, ਕੈਪਟਨ ਸੰਤੋਖ ਸਿੰਘ, ਹਰਦੇਵ ਸਿੰਘ ਸਰਪੰਚ, ਕੁਲਵੰਤ ਸਿੰਘ ਮੁਹਾਵਾ, ਰਾਜ ਕੁਮਾਰ, ਬੀਬੀ ਪੰਨੂ, ਹਰਚਰਨ ਸਿੰਘ ਬੱਲ, ਸੁਖਬੀਰ ਸਿੰਘ ਮਾਹਲ, ਅਵਤਾਰ ਸਿੰਘ ਭੁੱਲਰ, ਵਡਾਲੀ, ਜਸਬੀਰ ਸਿੰਘ ਐਮੇ, ਗੁਰਿੰਦਰ ਸਿੰਘ ਝਬਾਲ, ਸਤੀਸ਼ ਸ਼ਰਮਾਂ, ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
ਵੇਰਕਾ ਕਾਲਜ ਦੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਲਗਾਇਆ ਗਿਆ ਇੱਕ ਰੋਜ਼ਾ ਕੈਂਪ
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …
Punjab Post Daily Online Newspaper & Print Media