Monday, July 14, 2025
Breaking News

ਅਮਰ ਖਾਲਸਾ ਫਾਊਂਡੇਸ਼ਨ ਨੋਜਵਾਨਾਂ ਨੂੰ ਨਸ਼ਿਆਂ ਖਿਲਾਫ ਕਰੇਗੀ ਜਾਗਰੂਕ- ਖਾਲਸਾ

PPN290509
ਅੰਮ੍ਰਿਤਸਰ, 29 ਮਈ (ਮਨਪ੍ਰੀਤ ਸਿੰਘ ਮੱਲ੍ਹੀ) –  ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋ ਨੋਜਵਾਨਾ ਦੀ ਭਾਰੀ ਇੱਕਤਰਤਾ ਹੋਈ ਇਕੱਤਰਤਾ ਦੋਰਾਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੋਕੇ ਪੰਜਾਬ ਸਰਕਾਰ ਵੱਲੋ ਜੋ ਪੰਜਾਬ ਪੁਲਿਸ ਨੂੰ ਨਸ਼ਿਆ ਵਿਰੁੱਧ ਸਖਤ ਹੁਕਮ ਜਾਰੀ ਕੀਤੇ ਗਏ ਹਨ ਉਸ ਸੰਬੰਧੀ ਸਲਾਘਾ ਕਰਦਿਆ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਸੀਨੀ: ਮੀਤ ਪ੍ਰਧਾਨ ਬਾਬਾ ਪਰਮਜੀਤ ਸਿੰਘ ਮੂਲਚੇਕ, ਮੀਤ ਪ੍ਰਧਾਨ ਅਮਰੀਕ ਸਿੰਘ ਖਹਿਰਾ, ਜਨਰੈਲ ਸਿੰਘ ਹਰੀਪੁਰਾ,ਅਮਰੀਕ ਸਿੰਘ ਇੱਬਨ ਆਦਿ ਨੇ ਕਿਹਾ ਕਿ ਨਸ਼ੇ ਨਾਲ ਜੁੜੇ ਤਸਕਰਾਂ ਨੂੰ ਜੋ ਪੰਜਾਬ ਪੁਲਿਸ ਨੇ ਕੁੱਝ ਹੀ ਦਿਨਾਂ ਅੰਦਰ ਫੜਨ ਵਿੱਚ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਹੀ ਸਲਾਘਾਯੋਗ ਹੈ ਉਹਨਾ ਨੇ ਕਿਹਾ ਕਿ ਲੋਕ ਸ਼ਕਤੀ ਹੀ ਸਮਾਜ ਦੀ ਦਿਸ਼ਾ ਅਤੇ ਦਸ਼ਾ ਨੂੰ ਉਸਾਰੂ ਸਿਹਤ ਦੇ ਸਕਦੀ ਹੈ ਖਾਲਸਾ ਨੇ ਕਿਹਾ ਕਿ ਇਕੱਲੀਆਂ ਸਰਕਾਰਾਂ ਹੀ ਨਹੀ ਸਗੋ ਮਨ ਅੰਦਰ ਦਰਦ ਰੱਖਣ ਵਾਲੀਆ ਸਮੂਹ ਜੱਥੇਬੰਦੀਆ, ਸਭਾ ਸੋਸਾਇਟੀਆਂ ਅਤੇ ਸ਼ਹਿਰਾਂ ਤੋਂ ਪਿੰਡਾਂ ਤੱਕ ਪੰਚਾਇਤਾਂ, ਪ੍ਰਬੰਧਕੀ ਕਮੇਟੀਆਂ ਤੇ ਹਰੇਕ ਵਿਅਕਤੀ ਦਾ ਫਰਜ ਬਣਦਾ ਹੈ ਕਿ ਉਹ ਆਪੋ ਆਪਣੇ ਖੇਤਰ ਵਿੱਚ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਨਿਧੜਕ ਹੋ ਕੇ ਅੱਗੇ ਆਉਣ।ਤਾਂ ਜੋ ਇਸ ਨਸ਼ੇ ਦੇ ਛੇਵੇ ਦਰਿਆ ਨੂੰ ਅੱਗੇ ਵੱਧਣ ਤੋ ਰੋਕਿਆ ਜਾ ਸਕੇ।ਖਾਲਸਾ ਨੇ ਕਿਹਾ ਕਿ ਨੋਜਵਾਨਾ ਨੂੰ ਮਾੜੇ ਪ੍ਰਭਾਵ ਤੋ ਜਾਣੂ ਕਰਵਾਉਣ ਲਈ ਜਲਦ ਹੀ ਨਸ਼ਾ ਵਿਰੋਧੀ ਸੈਮੀਨਾਰ ਵੀ ਕਰਵਾਏ ਜਾਣਗੇ।ਜਿਸ ਵਿੱਚ ਨੋਜਵਾਨਾ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ ਅਖੀਰ ਵਿੱਚ ਖਾਲਸਾ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਸਮਾਜਿਕ ਕੁਰੀਤੀਆ ਨੂੰ ਛੱਡ ਕੇ ਸਿੱਖ ਕੋਮ ਦੀ ਚੜਦੀਕਲਾ ਲਈ ਇਸ ਮੋਕੇ ਮੇਜਰ ਸਿੰਘ ਡੇਹਰਾ, ਸੁਖਦੇਵ ਸਿੰਘ, ਸੁਰਜਨ ਸਿੰਘ ਵੜਿੰਗ, ਜਰਨੈਲ ਸਿੰਘ, ਅਮਰੀਕ ਸਿੰਘ ਆਦਿ ਸਮੂਹ ਨੋਜਵਾਨ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply