Saturday, June 20, 2026

ਹੋਟ ਏਅਰ ਬੈਲੂਨ ਅਭਿਆਨ ਨੂੰ ਕੀਤਾ ਰਵਾਨਾ

ppn1610201611
ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਮੇਜ਼ਰ ਜਨਰਲ ਜੀ.ਐਸ. ਬਿਸ਼ਟ ਜਨਰਲ ਅਫ਼ਸਰ ਕਮਾਂਡਿੰਗ ਅਮੋਘ ਡਵਿਜ਼ਨ ਨੇ ਰਾਸ਼ਟਰ ਪੱਧਰ ਦੇ ਹੋਟ ਬੈਲੂਨ ਅਭਿਆਨ ਨੂੰ ਹਰੀ ਝੰਡੀ ਦੇ ਕੇ ਤੇਜ਼ ਤੇਰਾਂ ਬਟਾਲੀਅਨ ਵਟਾਲੀਅਨ ਵੇਹੜੇ ਤੋਂ ਰਵਾਨਾ ਕੀਤਾ। ਤੇਜ਼ ਤੇਰਾਂ ਨੇ ਅਪ੍ਰੇਸ਼ਨ ਵਿਜੈ (ਕਾਰਗਿਲ) ਦੇ ਦੌਰਾਨ ਆਪਣੀ ਬੇਮਿਸਾਨ ਪ੍ਰਾਪਤੀਆਂ ਸਮੇਤ 50 ਵਰ੍ਹਿਆਂ ਦੌਰਾਨ ਆਪਣੇ ਵੀਰਤਾ ਵਾਲੇ ਕੰਮਾਂ ਅਤੇ ਰਾਸ਼ੲਰ ਦੇ ਪ੍ਰਤੀ ਆਪਣੀ ਵਿਸ਼ੇਸ਼ ਸੇਵਾ ਦੇ ਰਾਹੀਂ ਭਾਰਤੀ ਸੈਨਾ ਦੀਆਂ ਸਭ ਤੋਂ ਉੱਚੀਆਂ ਅਤੇ ਵਧੀਆ ਬਟਾਲੀਅਨਾਂ ਵਿਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਵਰਣਨਯੋਗ ਹੈ ਕਿ ਭਾਰਤੀ ਸੈਨਾ ਆਪਣੀ ਸਾਹਸਿਕ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿਚ 15 ਤੋਂ 29 ਅਕਤੂਬਰ ਤੱਕ ਹੋਟ ਏਅਰ ਬੈਲੂਨ (ਗਰਮ ਹਵਾ ਦੇ ਗੁਬਾਰੇ) ਅਭਿਆਨ ਚਲਾ ਰੱਖਿਆ ਹੈ। ਹੋਟ ਏਅਰ ਬੈਲੂਨ ਅਭਿਆਨ ਦਲ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਸੂਬਿਆਂ ਵਿਚ 1252 ਕਿਲੋਮੀਟਰ ਪੂਰੀ ਕਰੇਗਾ। ਇਹ ਚੋਥਾ ਅਭਿਆਨ ਆਰਮੀ ਐਡਵੇਂਚਰ ਨੋਡਲ ਸੈਂਟਰ ਜੰਮੂ ਅਤੇ ਕਸ਼ਮੀਰ ਰਾਇਫਲਸ ਰੈਜੀਮੇਂਟਲ ਸੈਂਟਰ ਜਬਲਪੁਰ (ਮੱਧ ਪ੍ਰਦੇਸ਼) ਰਾਹੀਂ ਕੀਤਾ ਜਾ ਰਿਹਾ ਹੈ। ਇਹ ਅਭਿਆਨ ਭਾਰਤੀ ਸੈਨਾ ਦੀ ਸਾਹਸਿਕ ਭਾਵਨਾ ਨੂੰ ਵਧਾਉਣ ਅਤੇ ਸਮਾਨਯ ਰੂਪ ਨਾਲ ਦੇਸ਼ ਦੇ ਨੋਜ਼ਵਾਨਾਂ ਵਿਚ ਹੋਟ ਏਅਰ ਬੈਲੂਨ ਅਤੇ ਸਾਹਸੀ ਗਤੀਵਿਧੀਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਕੀਤਾ ਗਿਆ ਹੈ। ਗਰਮ ਹਵਾ ਦੇ ਗੁਬਾਰੇ ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਵੱਧਦੀਆਂ ਸਾਹਸੀ ਖੇਡਾਂ ਵਿਚੋਂ ਇੱਕ ਹੈ, ਜੋ ਆਪਣੀ ਧਾਰਨਾ ਅਤੇ ਹੈਂਡਲਿੰਗ ਵਿਚ ਸਰਲ ਮੰਨਿਆ ਜਾਂਦਾ ਹੈ। ਸੈਨਾ ਰਾਹੀਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਬੀਤੇ ਕੁਝ ਵਰ੍ਹਿਆਂ ਵਿਚ ਗਰਮ ਹਵਾ ਦੇ ਗੁਬਾਰਿਆਂ ਦੇ ਵਿਕਸਤ ਰੂਪ ਨੇ ਪਰਾਲੀ ਦੀ ਅੱਗ ਨਾਲ ਗਰਮ ਹਵਾ ਦੇਣ ਦੇ ਢੰਗ ਤੋਂ ਲੈ ਕੇ ਸਹੀ ਉਚਾਈ ਤੇ ਕੰਟ੍ਰੋਲ ਹਾਸਲ ਕਰਨ ਲਈ ਨਿਯੰਤਰਨ ਪ੍ਰੋਪੇਨ ਗੈਸ ਦੀ ਵਰਤੋਂ ਕਰਨ ਦੇ ਲਈ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਸੈਨਾ ਇਸ ਸਾਹਸੀ ਖੇਡ ਦੀ ਅਗਵਾਈ ਕਰਨਾ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply