ਫਾਜ਼ਿਲਕਾ, 18 ਅਕਤੂਬਰ (ਵਿਨੀਤ ਅਰੋੜਾ): ਦੁੱਧ ਉਤਪਾਦਕ ਸਹਿਕਾਰੀ ਸਭਾ ਸਕੱਤਰ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਯੂਨੀਅਨ ਦੇ ਸਰਪ੍ਰਸ਼ਤ ਬਲਰਾਮ ਕੇਸਵਾਨੀਆਂ ਹੀਰਾਂਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਦੀ ਅਗਵਾਈ ਵਿਚ ਬਲਾਕਾਂ ਦੇ ਅਹੁੱਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਸਰਪ੍ਰਸਤ ਕੇਸਵਾਨੀਆਂ ਨੇ ਦੱਸਿਆ ਕਿ ਪਿੰਡ ਆਹਲ ਬੋਦਲਾ ਦੇ ਹਰਬੰਸ ਸਿੰਘ ਨੂੰ ਫਾਜ਼ਿਲਕਾ ਸੈਂਟਰ, ਪਿੰਡ ਨੂਰਸਮੰਦ ਦੇ ਸ਼ਾਂਤੀ ਪ੍ਰਕਾਸ਼ ਨੂੰ ਜਲਾਲਾਬਾਦ ਸੈਂਟਰ, ਪਿੰਡ ਚੱਕ ਘੁੱਲਾ ਦੇ ਸੰਦੀਪ ਕੁਮਾਰ ਨੂੰ ਗੁਰੂ ਹਰਸਹਾਏ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹਮੀਦ ਸੈਦੋਕੇ ਵਾਸੀ ਸੰਦੀਪ ਕੁਮਾਰ ਨੂੰ ਜ਼ਿਲਾ੍ਹਾ ਯੂਨੀਅਨ ਦਾ ਖਜ਼ਾਨਚੀ ਚੁਣਿਆ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਰਪ੍ਰਸਤ ਕੇਸਵਾਨੀਆਂ ਨੇ ਕਿਹਾ ਕਿ ਉਹ ਝੋਲੀ ਫੈਲਾਕੇ ਹੱਕ ਮੰਗਣ ਦਾ ਹੋਂਸਲਾ ਕਰ ਰਹੇ ਹਨ ਪਰ ਜੇਕਰ ਨਾ ਮਿਲਿਆ ਤਾਂ ਹੱਕ ਖੋਹਣ ਦਾ ਢੰਗ ਜਮਾਨਾ ਖੁਦ ਸਿਖਾ ਦਿੰਦਾ ਹੈ। ਉਨ੍ਹਾਂ ਸਰਕਾਰ ਤੋਂ ਸਹਿਕਾਰੀ ਸਭਾਨਾ ਨਾਲ ਜੁੜੇ ਕਿਸਾਨਾਂ ਜਿਨ੍ਹਾਂ ਨੇ ਖੇਤੀ ਸਹਿਯੋਗੀ ਧੰਦੇ ਦੀ ਅਲਖ ਜਗਾਕੇ ਪੰਜਾਬ ਵਿਚ ਸਫ਼ੇਦ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨਣ ਦੀ ਮੰਗ ਕੀਤੀ। ਇਸ ਮੌਕੇ ਪਰਮਜੀਤ ਨਹਿਰਾ, ਰਤਨ ਲਾਲ ਕੇਰਾਖੇੜਾ, ਬਲਬੀਰ ਸਿੰਘ, ਵਿਜੈ, ਅਸ਼ਵਨੀ ਕੁਮਾਰ, ਰਜਿੰਦਰ ਕਮੁਾਰ, ਮੋਡੂ ਰਾਮ, ਪ੍ਰੇਮ ਕੁਮਾਰ, ਜੀਵਨ ਰਾਮ, ਰਕੇਸ਼ ਕੁਮਾਰ, ਮਾਨ ਸਿੰਘ, ਰਾਜ ਕੁਮਾਰ, ਮਲਕੀਤ ਸਿੰਘ, ਜੋਗਿੰਦਰ ਸਿੰਘ, ਸੰਦੀਪ ਕੁਮਾਰ, ਕਵਿੰਦਰ ਕੁਮਾਰ, ਸ਼ਮਸ਼ੇਰ ਸਿੰਘ, ਮਹਿੰਦਰਪਾਲ, ਨਿਰਮਲ ਸਿੰਘ, ਅੰਗ੍ਰੇਜ਼ ਸਿੰਘ, ਗੁਰਜੰਟ ਸਿੰਘ, ਹਰਪਾਲ ਸਿੰਘ, ਰਾਜ ਕੁਮਾਰ ਸਕੱਤਰ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media